14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪਿੰਡ ਠੱਠਾ ’ਚ ਸਾਲਾਨਾ ਜੋੜ ਮੇਲਾ ਮਨਾਇਆ

Ad Position 21
No active advertisement
ਅਜੀਤ ਡੈਸਕ 16-06-2026

ਚੋਗਾਵਾਂ, 15 ਜੂਨ (ਗੁਰਵਿੰਦਰ ਸਿੰਘ ਕਲਸੀ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਬ੍ਰਹਮ ਗਿਆਨੀ ਬਾਬਾ ਸੀਤਾ ਰਾਮ ਦੇ ਤੱਪ ਅਸਥਾਨ ਪਿੰਡ ਠੱਠਾ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਸੰਗਤ ਪਿੰਡ ਠੱਠਾ ਤੇ ਸੇਵਾਦਾਰ ਮਲੂਕ ਸਿੰਘ ਅਤੇ ਹੋਰਨਾਂ ਦੀ ਅਗਵਾਈ ਹੇਠ ਮਨਾਇਆ ਗਿਆ । ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜੇ ਜਿਸ ‘ਚ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ, ਭਾਈ ਗੁਰਪ੍ਰੀਤ ਸਿੰਘ ਸੌੜੀਆਂ ਇੰਟਰਨੈਸ਼ਨਲ ਕਵੀਸ਼ਰੀ ਜਥਾ, ਭਾਈ ਹਰਦੀਪ ਸਿੰਘ ਮਾਨੋਚਾਹਲ ਦੇ ਢਾਡੀ ਜਥੇ ਨੇ ਜੁੜੀ ਸੰਗਤ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਸੇਵਾਦਾਰ ਮਲੂਕ ਸਿੰਘ ਨੇ ਬਾਬਾ ਸੀਤਾ ਰਾਮ ਵਲੋਂ ਇਸ ਸਥਾਨ ‘ਤੇ ਕੀਤੀ ਤਪੱਸਿਆ ਅਤੇ ਉਸ ਸਮੇਂ ਇਥੇ ਜੰਗਲ-ਬੇਲਿਆਂ ‘ਚ ਰਾਹਗੀਰਾਂ ਤੇ ਹੋਰਨਾਂ ਦੀ ਜਲ-ਪਾਣੀ ਨਾਲ ਕੀਤੀ ਗਈ ਸੇਵਾ ਬਾਰੇ ਵਿਸਥਾਰ ‘ਚ ਦੱਸਿਆ। ਜੋੜ ਮੇਲੇ ‘ਚ ਬਾਬਾ ਨਾਹਰ ਸਿੰਘ ਸਾਧ ਦਲ ਪੰਥ ਬਾਬਾ ਬਿਧੀ ਚੰਦ, ਬਾਬਾ ਕੁਲਬੀਰ ਸਿੰਘ ਕਾਰ ਸੇਵਾ ਗੁਰੂ ਕਾ ਬਾਗ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਹੀਰਾ ਸਿੰਘ, ਨਿਰਵੈਲ ਸਿੰਘ ਗ੍ਰੰਥੀ ਆਦਿ ਨੇ ਹਾਜ਼ਰੀਆਂ ਭਰੀਆਂ। ਠੰਢੇ-ਮਿੱਠੇ ਜਲ ਦੀਆਂ ਛਬੀਲਾਂ, ਚਾਹ-ਪਕੌੜੇ, ਜਲੇਬੀਆਂ ਤੇ ਹੋਰਨਾਂ ਪਦਾਰਥਾਂ ਦੇ ਲੰਗਰ ਸਾਰਾ ਦਿਨ ਚਲਦੇ ਰਹੇ। ਆਏ ਹੋਏ ਜਥਿਆਂ ਤੇ ਸੇਵਾਦਾਰਾਂ ਨੂੰ ਬਾਬਾ ਮਲੂਕ ਸਿੰਘ ਨੇ ਸਿਰੋਪਾ� ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਇੰਦਰ ਸਿੰਘ, ਜਗਬੀਰ ਸਿੰਘ, ਲਾਹੌਰਾ ਸਿੰਘ,ਸਰਬਜੀਤ ਸਿੰਘ, ਨਿਰਮਲ ਸਿੰਘ, ਵਿਸਾਖਾ ਸਿੰਘ, ਜੱਸਾ ਸਿੰਘ, ਡਾ. ਵਿੱਕੀ, ਰਾਮ ਸ਼ਾਹ ਯੂ.ਕੇ., ਗੁਰਵਿੰਦਰ ਸਿੰਘ ਯੂਕੇ, ਸ਼ਮਸ਼ੇਰ ਸਿੰਘ ਯੂ.ਐੱਸ.ਏ., ਹਰਮਨ ਸਿੰਘ ਯੂ.ਕੇ., ਅੰਮ੍ਰਿਤਪਾਲ ਸਿੰਘ ਲਾਡੀ, ਨਵਪ੍ਰੀਤ ਸਿੰਘ ਕੈਨੇਡਾ, ਖੁਸ਼ਪ੍ਰੀਤ ਸਿੰਘ ਦੁਬਈ, ਖੁਸ਼ਪ੍ਰੀਤ ਪਾਲ ਸਿੰਘ ਕੈਨੇਡਾ, ਡਾ. ਮਨਪ੍ਰੀਤ ਸਿੰਘ ਰਾਜੂ, ਡਾ. ਭੋਲਾ ਸਿੰਘ, ਮੇਹਰ ਸਿੰਘ ਬਿਜਲੀ ਵਾਲਾ, ਜੋਗਾ ਸਿੰਘ ਤੇ ਸ਼ਮਸ਼ੇਰ ਸਿੰਘ ਬੁੱਲਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਘਟਿਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਡਿੱਪੂ ਹੋਲਡਰਾਂ ਨੂੰ ਲਾਭਪਾਤਰੀਆਂ ਦੀ ਗਿਣਤੀ ਅਨੁਸਾਰ ਰਾਸ਼ਨ ਕਿੱਟਾਂ ਮੁਹੱਈਆ ਕਰਵਾਉਣ ਦੀ ਮੰਗ
Ad Position 24