14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੀ.ਪੀ.ਆਈ. ਦੀ 1 ਨੂੰ ਦਿੱਲੀ ਵਿਖੇ ‘ਬਦਲਾਵ ਜ਼ਰੂਰੀ ਹੈ’ ਰੈਲੀ ਸੰਬੰਧੀ ਜਾਗਰੂਕਤਾ ਮਾਰਚ ਕੱਢਿਆ

ਨਵਾਂ ਪਿੰਡ, 13 ਅਗਸਤ (ਜਸਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ 1 ਸਤੰਬਰ ਨੂੰ ਦਿੱਲੀ ਵਿਖੇ ਕੀਤੀ ਜਾਣ ਵਾਲੀ ‘ਬਦਲਾਵ ਜ਼ਰੂਰੀ ਹੈ’ ਰੈਲੀ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਇਕਾਈ ਵਲੋਂ ਪਿੰਡ ਨਿਜ਼ਾਮਪੁਰ ਤੋਂ ਮਹਿਤਾ ਚੌਂਕ ਤੱਕ ਜਾਗਰੂਕਤਾ ਮਾਰਚ ਕੱਢਿਆ ਗਿਆ, ਜਿਸਦੀ ਅਗਵਾਈ ਲਖਬੀਰ ਸਿੰਘ ਨਿਜਾਮਪੁਰ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ, ਗੁਰਮੁਖ ਸਿੰਘ ਸ਼ੇਰਗਿੱਲ ਤੇ ਮੰਗਲ ਸਿੰਘ ਖਜ਼ਾਲਾ ਨੇ ਕੀਤੀ। ਮਾਰਚ ਦੌਰਾਨ ਪਿੰਡ ਨਿਜ਼ਾਮਪੁਰ, ਫ਼ਤਹਿਪੁਰ ਰਾਜਪੂਤਾਂ, ਨਵਾਂ ਪਿੰਡ, ਖਜਾਲਾ, ਨਾਥ ਦੀ ਖੂਹੀ ਅਤੇ ਮਹਿਤਾ ਚੌਂਕ ਵਿਖੇ ਉਪਰੋਕਤ ਆਗੂਆਂ ਨੇ ਲੋਕਾਂ ਨੂੰ ਉਪਰੋਕਤ ਦਿੱਲੀ ਰੈਲੀ ਦੀ ਮਹੱਤਤਾ ਜਿਸ, ‘ਚ ਸੰਵਿਧਾਨ ਬਚਾਓ, ਦੇਸ਼ ਬਚਾਓ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਐੱਮ.

Ad Position 21
No active advertisement
ਅਜੀਤ ਡੈਸਕ 14-08-2026
ਨਵਾਂ ਪਿੰਡ, 13 ਅਗਸਤ (ਜਸਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ 1 ਸਤੰਬਰ ਨੂੰ ਦਿੱਲੀ ਵਿਖੇ ਕੀਤੀ ਜਾਣ ਵਾਲੀ ‘ਬਦਲਾਵ ਜ਼ਰੂਰੀ ਹੈ’ ਰੈਲੀ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਇਕਾਈ ਵਲੋਂ ਪਿੰਡ ਨਿਜ਼ਾਮਪੁਰ ਤੋਂ ਮਹਿਤਾ ਚੌਂਕ ਤੱਕ ਜਾਗਰੂਕਤਾ ਮਾਰਚ ਕੱਢਿਆ ਗਿਆ, ਜਿਸਦੀ ਅਗਵਾਈ ਲਖਬੀਰ ਸਿੰਘ ਨਿਜਾਮਪੁਰ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ, ਗੁਰਮੁਖ ਸਿੰਘ ਸ਼ੇਰਗਿੱਲ ਤੇ ਮੰਗਲ ਸਿੰਘ ਖਜ਼ਾਲਾ ਨੇ ਕੀਤੀ। ਮਾਰਚ ਦੌਰਾਨ ਪਿੰਡ ਨਿਜ਼ਾਮਪੁਰ, ਫ਼ਤਹਿਪੁਰ ਰਾਜਪੂਤਾਂ, ਨਵਾਂ ਪਿੰਡ, ਖਜਾਲਾ, ਨਾਥ ਦੀ ਖੂਹੀ ਅਤੇ ਮਹਿਤਾ ਚੌਂਕ ਵਿਖੇ ਉਪਰੋਕਤ ਆਗੂਆਂ ਨੇ ਲੋਕਾਂ ਨੂੰ ਉਪਰੋਕਤ ਦਿੱਲੀ ਰੈਲੀ ਦੀ ਮਹੱਤਤਾ ਜਿਸ, ‘ਚ ਸੰਵਿਧਾਨ ਬਚਾਓ, ਦੇਸ਼ ਬਚਾਓ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਐੱਮ.ਐੱਸ.ਪੀ. ‘ਤੇ ਖ੍ਰੀਦ ਗਰੰਟੀ ਕਾਨੂੰਨ ਬਣਾਉਣ, ਚਾਰ ਲੇਬਰ ਕੋਡ ਰੱਦ ਕਰਨ, ਮਨਰੇਗਾ ਕਨੂੰਨ ਬਹਾਲ ਕਰਨ, ਇਕਸਾਰਤਾ ਵਿੱਦਿਆ ਪ੍ਰਦਾਨ ਕਰਨ, ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ, ਔਰਤਾਂ ਲਈ ਸੰਸਦ ਅੰਦਰ 33 % ਰਾਖਵਾਂਕਰਨ, ਪੰਜਾਬ ਨਾਲ ਵਿਤਕਰਾ ਬੰਦ ਕਰਨ ਅਤੇ ਦਰਿਆਈ ਪਾਣੀਆਂ ਦੀ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਕਰਨ ਦੀ ਕੇਂਦਰ ਸਰਕਾਰ ਤੋਂ ਮੰਗਾਂ ਬਾਰੇ ਦੱਸਿਆ। ਮਾਰਚ ਵਲੋਂ ਪੰਜਾਬ ਅੰਦਰ ਨਸ਼ਿਆਂ ਦੀ ਵੱਧ ਰਹੀ ਵਰਤੋਂ ਤੇ ਅਮਨ ਕਨੂੰਨ ਦੀ ਵਿਗੜੀ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਦੇ ਦਿੱਲੀ ਵਿਦਿਆਰਥੀ ਅੰਦੋਲਨ ’ਤੇ ਵਿਦਿਆਰਥੀਆਂ ਉੱਪਰ ਪੁਲਿਸ ਜ਼ਬਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਦਿਆਂ ਵਿਦਿਆਰਥੀਆਂ ’ਤੇ ਦਰਜ ਮਕੁੱਦਮੇ ਵਾਪਿਸ ਲੈਣ ਲਈ ਕਿਹਾ। ਮਾਰਚ ’ਚ ਹਰਜੀਤ ਸਿੰਘ, ਅਮਰਜੀਤ ਸਿੰਘ ਨਿਜਾਮਪੁਰ, ਦਿਲਦਾਰ ਮਸੀਹ, ਤਰਸੇਮ ਸਿੰਘ ਸਾਬਕਾ ਸਰਪੰਚ ਫਤਿਹਪੁਰ, ਕਰਨੈਲ ਸਿੰਘ ਨਵਾਂ ਪਿੰਡ, ਨਿੰਦਰ ਸਿੰਘ ਸੈਦੋਲੇਲ, ਸੋਹਣ ਸਿੰਘ ਮੀਰਾਂ ਚੱਕ, ਬਲਵਿੰਦਰ ਸਿੰਘ ਮਾਲੋਵਾਲ, ਭੁਪਿੰਦਰ ਸਿੰਘ ਤੀਰਥਪੁਰਾ, ਬਲਦੇਵ ਸਿੰਘ ਬੱਲੀ, ਬਲਦੇਵ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਹੀਰਾ ਸਿੰਘ, ਗੁਰਜੀਤ ਸਿੰਘ ਨਿਜਾਮਪੁਰ, ਅਮਰਜੀਤ ਸਿੰਘ ਸਾਬਕਾ ਸਰਪੰਚ ਚਾਟੀਵਿੰਡ, ਗੱਜਣ ਸਿੰਘ ਸਾਧਪੁਰ, ਬਾਬਾ ਸੁੱਚਾ ਸਿੰਘ ਚੋਗਾਵਾਂ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੇ ਕਾਨਫ਼ਰੰਸ ਲਈ ਵਰਕਰਾਂ ਨੂੰ ਕੀਤਾ ਪ੍ਰੇਰਿਤ ਅਗਲੀ ਖ਼ਬਰ ਮਜੀਠੀਆ ਨੇ ਇਸਾਈ ਆਗੂ ਅਮਨਦੀਪ ਗਿੱਲ ਸੁਪਾਰੀਵਿੰਡ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਕੌਮੀ ਜਥੇਬੰਦਕ ਸਕੱਤਰ ਬਣਨ ’ਤੇ ਕੀਤ...
Ad Position 24