10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ਼੍ਰੋਮਣੀ ਅਕਾਲੀ ਦਲ ਵਲੋਂ ਭੇਜੇ ਗਏ ਆਬਜ਼ਰਵਰ ਧਾਲੀਵਾਲ ਵਲੋਂ ਹਲਕੇ ਦੇ ਸਰਕਲ ਪ੍ਰਧਾਨਾਂ ਤੇ ਅਹੁਦੇਦਾਰਾਂ ਨਾਲ ਅਹਿਮ ਮੁਲਾਕਾਤ

Ad Position 21
No active advertisement
ਅਜੀਤ ਡੈਸਕ 05-07-2026
ਬਾਬਾ ਬਕਾਲਾ ਸਾਹਿਬ, 4 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ/ਵਰਕਰਾਂ ਦੀ ਇਕ ਅਹਿਮ ਇਕੱਤਰਤਾ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸ. ਬਲਜੀਤ ਸਿੰਘ ਜਲਾਲ ਉਸਮਾ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਅਗਵਾਈ ਹੇਠ ਹੋਈ, ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਬਤੌਰ ਆਬਜ਼ਰਵਰ ਥਾਪੇ ਗਏ ਹਰਬੀਰ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਪੁਜੇ, ਜਿੱਥੇ ਕਿ ਜਥੇਦਾਰ ਜਲਾਲ ਉਸਮਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਸ: ਹਰਬੀਰ ਸਿੰਘ ਧਾਲੀਵਾਲ ਨੇ ਹਲਕੇ ਸਮੂਹ ਸਰਕਲ ਪ੍ਰਧਾਨਾਂ, ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ । ਉਨ੍ਹਾਂ ਕਿਹਾ ਕਿ ਸਮੂਹ ਅਹੁਦੇਦਾਰ ਵਰਕਰ ਸਾਹਿਬਾਨ ਹੁਣ ਤੋਂ ਹੀ ਕਮਰਕੱਸੇ ਕੱਲ ਲੈਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਰਾਤ ਦਿਨ ਇਕ ਕਰ ਦੇਣ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿਚ ਅਹਿਮ ਨਿਯੁਕਤੀਆਂ ਵੀ ਕੀਤੀਆਂ ਗਈਆਂ, ਜਿਸ ਵਿਚ ਰਾਜੂ ਸਿੰਘ ਗਿੱਲ (ਪਿੰਡ ਦੋਲੋ ਨੰਗਲ) ਨੂੰ ਸਰਕਲ ਬਿਆਸ ਦੇ ਐੱਸ.ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸ. ਹਰਜਿੰਦਰ ਸਿੰਘ (ਦੋਲੋ ਨੰਗਲ) ਨੂੰ ਬੂਥ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਹਰਦੇਵ ਸਿੰਘ ਨਾਗੋਕੇ, ਗੁਰਜਿੰਦਰ ਸਿੰਘ ਸਠਿਆਲਾ ਹਲਕਾ ਪ੍ਰਧਾਨ ਯੂਥ ਵਿੰਗ, ਜ: ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੂਲ਼ਕਾ, ਪਲਵਿੰਦਰ ਸਿੰਘ ਮੀਆਂਵਿੰਡ, ਸੁਖਬੀਰ ਸਿੰਘ ਸੇਰੋਂ, ਸੁਖਵੰਤ ਸਿੰਘ ਮੱਲ੍ਹਾ (ਸਾਰੇ ਸਰਕਲ ਪ੍ਰਧਾਨ), ਸਰਵਨ ਸਿੰਘ ਤਖਤੂ ਚੱਕ, ਸਰਕਲ ਪ੍ਰਧਾਨ, ਜਥੇਦਾਰ ਨਾਰੰਗ ਸਿੰਘ, ਕੁਲਵੰਤ ਸਿੰਘ ਰੰਧਾਵਾ ਕੌਂਸਲਰ, ਡਾ: ਕੁਲਵਿੰਦਰ ਸਿੰਘ ਬਾਣੀਆਂ, ਮੈਨੇਜਰ ਬਲਜੀਤ ਸਿੰਘ ਕੰਗ ਜਲਾਲਾਂਬਾਦ, ਜਸਵਿੰਦਰ ਸਿੰਘ ਖਿਲ਼ਚੀਆਂ ਪ੍ਰਧਾਨ ਬੀ.ਸੀ. ਵਿੰਗ, ਤਰਸੇਮ ਸਿੰਘ ਕਾਲੇਕੇ ਹਲਕਾ ਪ੍ਰਧਾਨ ਐਸ.ਸੀ. ਵਿੰਗ, ਬੀਬੀ ਰਣਜੀਤ ਕੌਰ ਰਈਆ ਹਲਕਾ ਪ੍ਰਧਾਨ ਇਸਤਰੀ ਵਿੰਗ, ਪ੍ਰਭਜੋਤ ਕੌਰ ਬੁਤਾਲਾ, ਪ੍ਰਧਾਨ ਕੁਲਦੀਪ ਕੌਰ ਬੁਤਾਲਾ, ਸਰਪੰਚ ਬਲਬੀਰ ਸਿੰਘ ਭਲੋਜਲਾ, ਦਿਆਲ ਸਿੰਘ ਖਲਚੀਆਂ, ਸਤਪਾਲ ਸਿੰਘ ਨੱਥੋਕੇ, ਕਰਮ ਸਿੰਘ ਕੌਂਸਲਰ, ਸੁਖਚੈਨ ਸਿੰਘ ਕੌਂਸਲਰ, ਸੁਖਜੀਤ ਸਿੰਘ ਦੋਲੋ ਨੰਗਲ (ਸਰਕਲ ਪ੍ਰਧਾਨ), ਮੰਗਲ ਸਿੰਘ ਜੋਧੇਮ, ਬਲਜਿੰਦਰ ਸਿੰਘ ਪੱਪੂ ਚੀਮਾਂਬਾਠ, ਸਾਬ ਢਿੱਲੋਂ (ਮੈਂਬਰ ਕੋਰ ਕਮੇਟੀ, ਹਲਕਾ ਬਾਬਾ ਬਕਾਲਾ), ਹੀਰਾ ਸਿੰਘ ਗਗੜੇਵਾਲ ਸਰਕਲ ਪ੍ਰਧਾਨ, ਪ੍ਰਧਾਨ ਗੁਰਦਿਆਲ ਸਿੰਘ, ਸਕੱਤਰ ਸਿੰਘ ਲਾਡੀ, ਸਰਵਨ ਸਿੰਘ ਛੰਨਾ ਸਰਕਲ ਪ੍ਰਧਾਨ, ਜੋਗਾ ਸਿੰਘ ਲੋਹਗੜ੍ਹ, ਗੁਰਮੀਤ ਸਿੰਘ ਲੋਹਗੜ੍ਹ, ਬਾਬਾ ਕਰਮ ਸਿੰਘ ਕਾਲੇਕੇ, ਰਣਜੀਤ ਸਿੰਘ ਰਾਣਾ (ਸੀਨੀਅਰ ਅਕਾਲੀ ਆਗੂ), ਸਰਬਜੀਤ ਸਿੰਘ (ਸੇਵਾ-ਮੁਕਤ ਥਾਣੇਦਾਰ) ਅਤੇ ਹੋਰ ਪੰਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀ ਰਈਆ ਆਜ਼ਾਦ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਲਿਮਟਿਡ ਵਿਖੇ ਸਹਿਕਾਰਤਾ ਹਫਤਾ ਮਨਾਇਆ ਅਗਲੀ ਖ਼ਬਰ ਕਾਂਗਰਸ ਪਾਰਟੀ ਨੂੰ ਹਲਕਾ ਅਟਾਰੀ ’ਚ ਪਿੰਡ ਪੱਧਰ ’ਤੇ ਮਜ਼ਬੂਤ ਕਰਨ ਲਈ ਕੋਈ ਕਸਰ ਨਹੀਂ ਛੱਡਾਂਗੀ-ਨਵਨੀਤ ਕੌਰ
Ad Position 24