ਨਵਾਂ ਪਿੰਡ, 4 ਜੁਲਾਈ (ਜਸਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਜਿੱਥੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਸੂਬੇ ਦੀਆਂ ਔਰਤਾਂ ਲਈ ਇਕ ਇਤਿਹਾਸਕ ਤੇ ਲੋਕ ਭਲਾਈ ਵਾਲਾ ਕਦਮ ਦੱਸਿਆ ਜਾ ਰਿਹਾ ਹੈ, ਉੱਥੇ ਹੀ ਹਲਕਾ ਜੰਡਿਆਲਾ ਗੁਰੂ ਤੋਂ ਆਪ ਦੇ ਇਸਤਰੀ ਵਿੰਗ ਦੀ ਬਲਾਕ ਜੰਡਿਆਲਾ ਗੁਰੂ ਪ੍ਰਧਾਨ ਬੀਬੀ ਮਨਜੀਤ ਕੌਰ ਨਵਾਂ ਪਿੰਡ ਵਲੋਂ ਆਪ ਨੂੰ ਸਦਾ ਲਈ ਅਲਵਿਦਾ ਆਖਦਿਆਂ ਇਥੋਂ ਦਰਜਨਾਂ ਪਰਿਵਾਰਾਂ ਜਿਨ੍ਹਾਂ ‘ਚ ਵੱਡੀ ਗਿਣਤੀ ਔਰਤਾਂ ਨਾਲ ਹਲਕਾ ਯੂਥ ਪ੍ਰਧਾਨ ਜੰਡਿਆਲਾ ਲਵਦੀਪ ਸਿੰਘ ਨਵਾਂ ਪਿੰਡ ਦੀ ਪ੍ਰੇਰਨਾ ਨਾਲ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਅਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਕਬੂਲਦਿਆਂ ਹੋਇਆਂ ਕਾਂਗਰਸ ‘ਚ ਸ਼ਾਮਿਲ ਹੋ ਗਏ। ਇਸ ਮੌਕੇ ਕਾਂਗਰਸ ‘ਚ ਸ਼ਾਮਿਲ ਹੋਏ ਬੀਬੀ ਮਨਜੀਤ ਕੌਰ (ਬਲਾਕ ਪ੍ਰਧਾਨ ਆਪ), ਰੁਪਿੰਦਰ ਕੌਰ, ਰਮਨਦੀਪ ਕੌਰ, ਜਸਵੰਤ ਕੌਰ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਸਰਬਜੀਤ ਸਿੰਘ, ਜਸਬੀਰ ਸਿੰਘ, ਅਮਨਦੀਪ ਸਿੰਘ, ਨਿਰਮਲ ਸਿੰਘ, ਬਖ਼ਸ਼ੀਸ਼ ਸਿੰਘ, ਰਣਜੋਤ ਸਿੰਘ, ਅਭੀਰਾਜ ਸਿੰਘ, ਵਰਿੰਦਰ ਸਿੰਘ ਅਤੇ ਦੀਪ ਸਿੰਘ ਆਦਿ ਨੂੰ ਡੈਨੀ ਵਲੋਂ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਆਪ ਵਿਚ ਪੁਰਾਣੇ ਵਰਕਰਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ । ਇਸ ਮੌਕੇ ਲਵਦੀਪ ਸਿੰਘ ਹਲਕਾ ਯੂਥ ਪ੍ਰਧਾਨ ਜੰਡਿਆਲਾ, ਜ਼ਿਲ੍ਹਾ ਸਕੱਤਰ ਰਾਜ ਰਾਏਪੁਰ, ਪ੍ਰਗਟ ਸਿੰਘ ਵਾਈਸ ਯੂਥ ਪ੍ਰਧਾਨ, ਰਾਣਾ ਜੰਡ, ਜਸਵਿੰਦਰ ਸਿੰਘ ਸ਼ਾਹ ਨੰਗਲ, ਤੀਰਥ ਸਿੰਘ ਖਜਾਲਾ, ਬਿੱਲਾ ਨਾਜੋਆਨੀ, ਸਰਬਜੀਤ ਸਿੰਘ ਫ਼ਤਹਿਪੁਰ ਪ੍ਰਧਾਨ ਵਾਲਮੀਕੀ ਦਾਲ, ਅਮਰੀਕ ਸਿੰਘ ਨਾਜੋਆਨੀ, ਸਤਨਾਮ ਸਿੰਘ, ਨਵੀਨਦੀਪ ਸਿੰਘ, ਜਸਵੰਤ ਸਿੰਘ, ਲਾਲੀ, ਗੋਲਡੀ, ਗੇਜਾ, ਗੁੱਗੂ, ਬਿੱਲਾ ਜੰਮੂ, ਮੈਂਬਰ ਰਵੀ, ਰਵੀ ਰਣਜੋਧ (ਸਾਰੇ ਨਵਾਂ ਪਿੰਡ) ਆਦਿ ਹਾਜ਼ਰ ਸਨ।