ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪਿੰਡ ਬਾਬਾ ਸਾਵਨ ਸਿੰਘ ਨਗਰ ’ਚ ਦਿਖਾਈ ‘ਸਤਲੁਜ’ ਫ਼ਿਲਮ

Ad Position 21
No active advertisement
ਅਜੀਤ ਡੈਸਕ 14-07-2026
ਬਿਆਸ, 13 ਜੁਲਾਈ (ਨਰਿੰਦਰ ਸਿੰਘ)-ਸਰਕਾਰ ਵਲੋਂ ਬੈਨ ਕੀਤੀ ਗਈ ਫਿਲਮ ‘’ਸਤਲੁਜ’’ ਨੌਜਵਾਨਾਂ ਦੇ ਉਪਰਾਲੇ ਸਦਕਾ ਬਿਆਸ ਨੇੜੇ ਪਿੰਡ ਬਾਬਾ ਸਾਵਨ ਸਿੰਘ ਨਗਰ ’ਚ ਸੰਗਤਾਂ ਨੂੰ ਦਿਖਾਈ ਗਈ । ਜੋ ਫ਼ਿਲਮ ਜਸਵੰਤ ਸਿੰਘ ਖਾਲੜਾ ਦੀ ਜੀਵਨ ’ਤੇ ਅਧਾਰਿਤ ਬਣੀ ਅਤੇ ਦਿਲਜੀਤ ਦੁਸਾਂਝ ਦੁਆਰਾ ਇਸ ਵਿਚ ਉਨ੍ਹਾਂ ਦਾ ਕਿਰਦਾਰ ਨੂੰ ਪੇਸ਼ ਕੀਤਾ ਗਿਆ । ਨੌਜਵਾਨਾਂ ਦੀ ਇਸ ਫ਼ਿਲਮ ਪ੍ਰਤੀ ਕਾਫੀ ਖਿੱਚ ਬਣੀ ਨਜ਼ਰ ਆਈ ਅਤੇ ਹਰ ਕੋਈ ‘’ਸਤਲੁਜ’’ ਫ਼ਿਲਮ ਨੂੰ ਆਪਣੇ ਪਰਿਵਾਰ ਸਮੇਤ ਦੇਖ ਕੇ ਬੱਚਿਆਂ ਨੂੰ ਇਸ ਸਿੱਖ ਕੌਮ ਦੇ ਹੰਢਾਏ ਗਏ ਸੰਤਾਪ ਬਾਰੇ ਜਾਣੂ ਕਰਵਾ ਰਿਹਾ ਹੈ । ਨੌਜਵਾਨਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਨੂੰ ਵਿਸ਼ਵ ਭਰ ‘’ਚ ਇਤਿਹਾਸ ਵਿਚ ਸਭ ਤੋਂ ਵੱਧ ਕੁਰਬਾਨੀਆਂ ਅਤੇ ਸ਼ਹਾਦਤਾਂ ਲਈ ਜਾਣਿਆ ਜਾਂਦਾ ਹੈ। ਨੌਜਵਾਨਾਂ ਵਲੋਂ ਇਸ ਫਿਲਮ ਨੂੰ ਸਰਕਾਰ ਵਲੋਂ ਬੈਨ ਕਰਨਾ ਬਿਲਕੁੱਲ ਗਲਤ ਦੱਸਿਆ ਗਿਆ ਹੈ ਅਤੇ ਤੁਰੰਤ ‘’ਸਤਲੁਜ’’ ਫ਼ਿਲਮ ਤੋਂ ਬੈਨ ਹਟਾਉਣ ਦੀ ਮੰਗ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਏ.ਐੱਸ.ਆਈ. ਸਤਨਾਮ ਸਿੰਘ ਰੰਧਾਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਪੰਜਾਬ ਦੀ ਗੈਰਤਮੰਦ ਜਨਤਾ ‘ਆਪ’ ਸਰਕਾਰ ਦੀਆਂ ਗੱਲਾਂ ’ਚ ਨਹੀਂ ਆਵੇਗੀ : ਕੱਕੜ
Ad Position 24
No active advertisement