ਟਾਹਲੀ ਸਾਹਿਬ/ਜੈਂਤੀਪੁਰ, 13 ਜੁਲਾਈ (ਵਿਨੋਦ ਭੀਲੋਵਾਲ, ਭੁਪਿੰਦਰ ਸਿੰਘ ਗਿੱਲ)- ਏ.ਐੱਸ.ਆਈ. ਸਤਨਾਮ ਸਿੰਘ ਰੰਧਾਵਾ ਪਿੰਡ ਰੂਪੋਵਾਲੀ ਬ੍ਰਾਹਮਣਾਂ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਿਮਕ ਸ਼ਾਂਤੀ ਲਈ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਰੂਪੋਵਾਲੀ ਬ੍ਰਾਹਮਣਾਂ ਵਿਖੇ ਪੈਣ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਜੀ ਅੱਡਾ ਟਾਹਲੀ ਸਾਹਿਬ ਵਿਖੇ ਹੋਇਆ, ਜਿਸ ’ਚ ਵੈਰਾਗਮਈ ਕੀਰਤਨੀ ਜਥਾ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ । ਇਸ ਉਪਰੰਤ ਏ.ਐੱਸ.ਆਈ ਸਤਨਾਮ ਸਿੰਘ ਰੰਧਾਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ, ਜਿਨ੍ਹਾਂ ’ਚ ਕਾਂਗਰਸ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਤੇ ਮਜੀਠੀਆ ਦੇ ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ, ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ, ਬਾਬਾ ਕਵਲਜੀਤ ਸਿੰਘ ਨਾਗੀਆਣਾ ਸਾਹਿਬ, ਬਾਬਾ ਮੇਜਰ ਸਿੰਘ ਟਾਹਲੀ ਸਾਹਿਬ, ਮਿੱਠੂ ਸਰਪੰਚ ਰੂਪੋਵਾਲੀ, ਜੋਗਿੰਦਰ ਸਿੰਘ ਭਰਥ ਮਠੋੜਾ, ਜਥੇਦਾਰ ਗੁਰਮੰਗਤ ਸਿੰਘ ਭੁੱਲਰ ਲੁਹਾਰਕਾ, ਰਛਪਾਲ ਸਿੰਘ ਸੰਧੂ ਚੀਚਾ, ਵਰਨਦੀਪ ਸਿੰਘ, ਸੁਰਿੰਦਰ ਸਿੰਘ ਬਿੱਟੂ ਏ.ਐੱਸ. ਆਈ. ਭਰਥ ਮਠੋੜਾ ਮਿੱਠੂ ਸਰਪੰਚ ਰੂਪੋਵਾਲੀ, ਰੋਜ਼ੀ ਸਾਬਕਾ ਚੇਅਰਮੈਨ ਬੱਲਪੁਰੀਆ, ਜਗਦੀਪ ਸਿੰਘ, ਅਮਰਜੀਤ ਸਿੰਘ, ਨਰਿੰਦਰ ਸਿੰਘ ਰੰਧਾਵਾ ਇਟਲੀ, ਪਲਵਿੰਦਰ ਸਿੰਘ ਰੰਧਾਵਾ, ਸੁਖਰਾਜ ਸਿੰਘ ਰੰਧਾਵਾ, ਅਮਰਜੀਤ ਸਿੰਘ ਗਿੱਲ ਲੁਹਾਰਕਾ, ਵਿਨੇ ਸਿੰਘ, ਨਰਿੰਦਰਪਾਲ ਸਿੰਘ ਗਿੱਲ, ਏ.ਐੱਸ.ਆਈ., ਨਿਸ਼ਾਨ ਸਿੰਘ, ਜਗਦੇਵ ਸਿੰਘ ਬੱਗਾ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਏ.ਐਸ.ਆਈ, ਜੋਗਿੰਦਰ ਸਿੰਘ, ਰਵਿੰਦਰ ਕੁਮਾਰ ਬਟਾਲਾ ਸਾਬਕਾ ਚੇਅਰਮੈਨ ਐਗਰੋ ਪੰਜਾਬ, ਨਿਰਮਲ ਸਿੰਘ ਪੰਚਾਇਤ ਅਫਸਰ, ਰਛਪਾਲ ਸਿੰਘ ਮੈਂਬਰ ਪੰਚਾਇਤ, ਜਗਬੀਰ ਸਿੰਘ ਲਾਲੀ ਤਰਸਿੱਕਾ, ਡਾ. ਅਵਤਾਰ ਸਿੰਘ ਮੱਤੇਵਾਲ, ਮੇਵਾ ਰਾਮ ਸਰਪੰਚ ਰੂਪੋਵਾਲੀ ਸਮੇਤ ਵੱਡੀ ਗਿਣਤੀ ਵੱਖ ਵੱਖ ਆਗੂ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਿਲ ਹੋਏ।