13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਾਧਵੀ ਕਮਲ ਪ੍ਰਗਿਆ ਦੇ ਦਿੱਲੀ ਪ੍ਰਵੇਸ਼ ਮੌਕੇ ਜੰਡਿਆਲਾ ਗੁਰੂ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 15-07-2026

ਜੰਡਿਆਲਾ ਗੁਰੂ, 14 ਜੁਲਾਈ (ਅੰਮ੍ਰਿਤਪਾਲ ਸਿੰਘ)-ਸਾਧਵੀ ਕਮਲ ਪ੍ਰਗਿਆ ਮਹਾਰਾਜ ਦੇ ਦਿੱਲੀ ਪ੍ਰਵੇਸ਼ ਮਹੋਤਸਵ ਵਿਚ ਸ਼ਾਮਿਲ ਹੋਣ ਲਈ ਜੰਡਿਆਲਾ ਗੁਰੂ ਤੋਂ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ। ਵਿਜੈ ਇੰਦਰਦੀਨ ਸੰਕ੍ਰਾਂਤੀ ਮੰਡਲ ਦੇ ਪ੍ਰਧਾਨ ਸੰਘਰਤਨ ਗੁਲਸ਼ਨ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਜੁਲਾਈ 2026 ਨੂੰ ਰਵਾਨਾ ਹੋਈ ਇਸ ਬੱਸ ਦੇ ਸੰਘਪਤੀ ਵਜੋਂ ਲਾਲਾ ਹਰਬੰਸ ਲਾਲ-ਸ਼ਾਮ ਸੁੰਦਰ ਜੈਨ ਪਰਿਵਾਰ ਦੇ ਅੰਮ੍ਰਿਤ ਸਾਗਰ ਜੈਨ ਨੇ ਸੇਵਾ ਨਿਭਾਈ। ਬੱਸ ਰਵਾਨਾ ਕਰਨ ਤੋਂ ਪਹਿਲਾਂ ਐੱਸ. ਏ. ਜੈਨ ਸਭਾ ਦੇ ਪ੍ਰਧਾਨ ਰਾਕੇਸ਼ ਜੈਨ ਵਲੋਂ ਲਾਭਪਾਤਰੀ ਪਰਿਵਾਰ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਧਾਰਮਿਕ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਭਾਵੜਿਆਣੀ ਸਮਾਧ ਬਾਬਾ ਵੇਰਾ ਜੀ ਦੇ ਪ੍ਰਧਾਨ ਸੰਜੇ ਜੈਨ, ਐੱਸ.ਏ. ਜੈਨ ਸਕੂਲ ਦੇ ਮੈਨੇਜਰ ਹੈਮਰ ਜੈਨ, ਵਾਈਸ ਮੈਨੇਜਰ ਸੁਭਾਸ਼ ਜੈਨ, ਵਾਈਸ ਪ੍ਰਧਾਨ ਰਾਜੇਸ਼ ਜੈਨ, ਬੌਬੀ ਜੈਨ ਸਮੇਤ ਵੱਡੀ ਗਿਣਤੀ ਵਿਚ ਜੈਨ ਸਮਾਜ ਦੇ ਪ੍ਰਮੁੱਖ ਆਗੂ ਅਤੇ ਸ਼ਰਧਾਲੂ ਹਾਜ਼ਰ ਸਨ। ਸਮਾਗਮ ਦੌਰਾਨ ਭਗਤੀਮਈ ਮਾਹੌਲ ਵਿਚ ਸਾਧਵੀ ਕਮਲ ਪ੍ਰਗਿਆ ਮਹਾਰਾਜ ਦੇ ਆਗਮਨ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਬਿਆਸ ਦਰਿਆ ’ਚ ਪਾਣੀ ਦੇ ਪੱਧਰ ਦੀ ਸਥਿਤੀ ਅਨੁਕੂਲ ਅਗਲੀ ਖ਼ਬਰ ਕੈਬਨਿਟ ਮੰਤਰੀ ਈ.ਟੀ.ਓ. ਨੇ ਰਾਣਾ ਕਾਲਾ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Ad Position 24