08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪ੍ਰੀਤ ਨਗਰ ’ਚ ਨਾਟਕ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਮੰਚਨ

Ad Position 21
No active advertisement
ਅਜੀਤ ਡੈਸਕ 17-07-2026

ਚੋਗਾਵਾਂ, 16 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਪ੍ਰੀਤ ਨਗਰ ਆਰਟ ਗਰੁੱਪ ਵਲੋਂ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤ ਨਗਰ ਦੇ ਸਹਿਯੋਗ ਨਾਲ ਪੰਜਾਬੀ ਨਾਟਕ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਮੰਚਨ ਕੀਤਾ। ਡਾ. ਦਵਿੰਦਰ ਸਿੰਘ ਵਲੋਂ ਲਿਖੇ ਗਏ ਇਸ ਨਾਟਕ ਦਾ ਨਿਰਦੇਸ਼ਨ ਸਾਹਿਲ ਪ੍ਰੀਤ ਨਗਰ ਵਲੋਂ ਨਿਰਦੇਸ਼ਤ ਕੀਤਾ। ਇਹ ਨਾਟਕ ਸੰਜੀਦਾ ਵੀ ਹੈ। ਅੱਜ ਦੇ ਜ਼ਮਾਨੇ ਨਾਲ ਜੁੜਿਆ ਹੋਇਆ ਹੈ। ਜਿਸ ਨੂੰ ਪ੍ਰੀਤ ਨਗਰ ਆਰਟ ਗਰੁੱਪ ਵਲੋਂ ਬਾਖੂਬੀ ਪੇਸ਼ ਕੀਤਾ। ਇਸ ਨਾਟਕ ਨੇ ਦਰਸ਼ਕਾਂ ਨੂੰ ਭਾਵੁਕ ਵੀ ਕੀਤਾ ਤੇ ਉਨ੍ਹਾਂ ਦੇ ਮਨਾਂ ਵਿਚ ਗਹਿਰੀ ਛਾਪ ਛੱਡੀ। ਨਾਟਕ ਦੀ ਸਮਾਪਤੀ ਮੌਕੇ ਸਾਰਾ ਹਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਓਠੀਆ। ਫਾਊਂਡੇਸ਼ਨ ਦੇ ਪ੍ਰਧਾਨ ਸ: ਹਿਰਦੇਪਾਲ ਸਿੰਘ ਨੇ ਪ੍ਰੀਤ ਨਗਰ ਆਰਟ ਗਰੁੱਪ ਦੇ ਕਲਾਕਾਰਾਂ ਨੂੰ ਇਹ ਪਲੇਠਾ ਨਾਟਕ ਪੇਸ਼ ਕਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸਰਟੀਫਿਕੇਟ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਿਸਟਰ ਐਨੀ ਡੇਵਿਡ, ਮਾ: ਪ੍ਰੀਤਮ ਸਿੰਘ, ਡਾਕਟਰ ਗੁਰਭੇਜ ਸਿੰਘ ਲੋਪੋਕੇ, ਭਿੰਦਾ ਲੋਪੋਕੇ, ਗੁਰਨਾਮ ਸਿੰਘ ਸ਼ਹੂਰਾ, ਭਿੰਦਾ ਲੋਪੋਕੇ, ਦਲਜੀਤ ਸਿੰਘ ਰਿੰਕੂ, ਸੁਖਰਾਜ ਸਿੰਘ ਰਾਜੂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਮੈਡੀਸਿਟੀ ਹਸਪਤਾਲ ਨੇ ਗੁਪਤਾ ਹਸਪਤਾਲ ਰਮਦਾਸ ਵਿਖੇ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ ਮਾਨ ਸਰਕਾਰ ਨੇ ਸਾਢੇ ਚਾਰ ਸਾਲਾਂ ’ਚ 68,268 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ-ਕੈਬਨਟ ਮੰਤਰੀ ਈ.ਟੀ.ਓ.
Ad Position 24