ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੇ ਅਜਨਾਲਾ ਸ਼ਹਿਰ ਅੰਦਰ ਸਥਿਤ ਦਫਤਰ ਵਿਖੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ, ਮੀਟਿੰਗ ਦੌਰਾਨ ਪਾਰਟੀ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਲਈ ਬੂਥ ਕਮੇਟੀਆਂ ਦੇ ਗਠਨ, ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨਾ ਸਾਡੀ ਪਹਿਲੀ ਤਰਜੀਹ ਹੈ ਅਤੇ ਹਰ ਬੂਥ ‘ਤੇ ਮਜ਼ਬੂਤ ਟੀਮ ਤਿਆਰ ਕਰਕੇ ਪਾਰਟੀ ਦੇ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ। ਉਨਾਂ ਇਹ ਵੀ ਕਿਹਾ ਕਿ 2027 ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਮਨਘੜਤ ਦਾਅਵਿਆਂ ਨੂੰ ਨਹੀਂ, ਸਗੋਂ ਕੰਮ ਕਰਨ ਵਾਲੀ ਲੀਡਰਸ਼ਿਪ ਨੂੰ ਚੁਣਨਗੇ । ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ, ਬਲਾਕ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ ਤੇ ਅਰਵਿੰਦਰਪਾਲ ਸਿੰਘ ਜੈਂਟੀ ਅੱਬੂਸੈਦ, ਕਾਂਗਰਸ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ, ਸਾਬਕਾ ਚੇਅਰਮੈਨ ਦਿਲਬਾਗ ਸਿੰਘ ਫਿਰਵਰੇ, ਚੇਅਰਮੈਨ ਅਮਨਦੀਪ ਸਿੰਘ ਝੰਡੇਰ, ਰਾਜਬੀਰ ਸਿੰਘ ਮੱਧੂਸਾਂਗਾ, ਗੁਰਿੰਦਰਬੀਰ ਸਿੰਘ ਮਾਹਲ ਗੱਗੋਮਾਹਲ, ਯੂਥ ਕਾਂਗਰਸ ਪ੍ਰਧਾਨ ਸਰਬਜੋਤ ਸਿੰਘ ਮਾਹਲ ਅੰਬ ਕੋਟਲੀ, ਯੂਥ ਕਾਂਗਰਸ ਬਲਾਕ ਅਜਨਾਲਾ-1 ਦੇ ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਮਾਸਟਰ ਬਲਵਿੰਦਰ ਸਿੰਘ ਜਗਦੇਵ ਖ਼ੁਰਦ, ਸਰਵਣ ਸਿੰਘ ਨਿਜਾਮਪੁਰਾ, ਦਿਲਬਾਗ ਸਿੰਘ ਰਮਦਾਸ, ਲਖਬੀਰ ਸਿੰਘ ਤੇੜਾ ਰਾਜਪੂਤਾਂ, ਬੰਟੀ ਕੱਲੋਮਾਹਲ, ਹਰਪ੍ਰੀਤ ਸਿੰਘ ਸਹਿੰਸਰਾ, ਜਗਰੂਪ ਸਿੰਘ ਨੰਗਲ, ਗੁਰਪ੍ਰੀਤ ਸਿੰਘ ਗੋਪੀ ਨੰਗਲ, ਸਾਬਕਾ ਸਰਪੰਚ ਹਰਪਾਲ ਸਿੰਘ ਹਾਸ਼ਮਪੁਰਾ, ਗੁਰਸ਼ਿੰਦਰ ਸਿੰਘ ਸਹਿੰਸਰਾ, ਦਲਜੀਤ ਸਿੰਘ ਖ਼ਤਰਾਏ ਕਲਾਂ, ਰੇਸ਼ਮ ਸਿੰਘ ਬਲੜਵਾਲ, ਬੇਅੰਤ ਸਿੰਘ ਬਿੱਟਾ, ਜਸਪਿੰਦਰ ਸਿੰਘ ਘੋਨੇਵਾਲਾ, ਪਰਮਿੰਦਰ ਸਿੰਘ ਸੰਘੂਆਣਾ, ਰਜਿੰਦਰ ਸਿੰਘ ਜਗਦੇਵ ਖੁਰਦ, ਬਲਵਿੰਦਰ ਸਿੰਘ ਹਰਦੋਪੁਤਲੀ, ਸਰਬਜੀਤ ਸਿੰਘ ਗੋਲੂ ਅਤੇ ਗੁਰਬਚਨ ਸਿੰਘ ਆਦਿ ਹਾਜ਼ਰ ਸਨ।
ਸਾਬਕਾ ਵਿਧਾਇਕ ਅਜਨਾਲਾ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ
ਅਜੀਤ ਡੈਸਕ
17-07-2026