15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੀ. ਪੀ. ਐੱਲ. ਕੰਪਨੀ ਵਲੋਂ ਸਕੂਲ ਨੂੰ ਵਾਟਰ ਕੂਲਰ ਤੇ ਵਿਦਿਆਰਥੀਆਂ ਲਈ ਕਿੱਟਾਂ ਭੇਟ

Ad Position 21
No active advertisement
ਅਜੀਤ ਡੈਸਕ 18-07-2026
ਜੰਡਿਆਲਾ ਗੁਰੂ, 17 ਜੁਲਾਈ (ਅੰਮ੍ਰਿਤਪਾਲ ਸਿੰਘ)-ਦੇਸ਼ ਦੀ ਪ੍ਰਮੁੱਖ ਖਾਦ ਨਿਰਮਾਤਾ ਕੰਪਨੀ ਪੀ. ਪੀ. ਐੱਲ. ਵਲੋਂ ਅੱਜ ਪਿੰਡ ਗਦਲੀ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕੰਪਨੀ ਦੇ ਉੱਚ ਅਧਿਕਾਰੀਆਂ, ਪਿੰਡ ਪੰਚਾਇਤ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ। ਸਮਾਗਮ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ਨਾਖ ਸਿੰਘ, ਸਰਪੰਚ ਬੀਬੀ ਪਰਵਿੰਦਰ ਕੌਰ, ਕੰਪਨੀ ਦੇ ਰਿਜ਼ਨਲ ਮੈਨੇਜਰ ਮਨਵਿੰਦਰ ਸਿੰਘ, ਐੱਮ.ਡੀ.ਓ. ਪੰਕਜ ਮਿਸ਼ਰਾ, ਦਿਵੇਸ਼ ਪਾਲੀਵਾਲ ਅਤੇ ਵਿਜੇ ਪਾਂਡੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਰਿਜ਼ਨਲ ਮੈਨੇਜਰ ਮਨਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਕੰਪਨੀ ਦੇ ਐੱਮ. ਡੀ. ਮਦਨ ਮੋਹਨ ਪਾਂਡੇ ਨਾਲ ਹੋਈ ਮੀਟਿੰਗ ਦੌਰਾਨ ਪਿੰਡ ਦੀ ਪੰਚਾਇਤ ਨੇ ਸੀ. ਐੱਸ. ਆਰ. ਫੰਡ ਤਹਿਤ ਸਰਕਾਰੀ ਸਕੂਲ ਲਈ ਵਾਟਰ ਕੂਲਰ ਅਤੇ ਵਿਦਿਆਰਥੀਆਂ ਲਈ ਕਿੱਟਾਂ ਦੀ ਮੰਗ ਰੱਖੀ ਸੀ। ਕੰਪਨੀ ਨੇ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਕਰੀਬ ਡੇਢ ਲੱਖ ਰੁਪਏ ਦੀ ਲਾਗਤ ਨਾਲ ਵਾਟਰ ਕੂਲਰ ਅਤੇ ਵਿਦਿਆਰਥੀਆਂ ਲਈ ਕਿੱਟਾਂ ਸਕੂਲ ਨੂੰ ਭੇਟ ਕੀਤੀਆਂ ਹਨ। ਚੇਅਰਮੈਨ ਸ਼ਨਾਖ ਸਿੰਘ ਅਤੇ ਸਰਪੰਚ ਬੀਬੀ ਪਰਵਿੰਦਰ ਕੌਰ ਨੇ ਕੰਪਨੀ ਪ੍ਰਬੰਧਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਦੌਰਾਨ ਠੰਢਾ ਪੀਣ ਵਾਲਾ ਪਾਣੀ ਉਪਲਬੱਧ ਹੋਵੇਗਾ ਅਤੇ ਸਿੱਖਿਆ ਸਮੱਗਰੀ ਮਿਲਣ ਨਾਲ ਬੱਚਿਆਂ ਦਾ ਪੜ੍ਹਾਈ ਪ੍ਰਤੀ ਹੋਰ ਉਤਸ਼ਾਹ ਵਧੇਗਾ। ਉਨ੍ਹਾਂ ਕਿਹਾ ਕਿ ਸਮਾਜਿਕ ਜ਼ਿੰਮੇਵਾਰੀ ਤਹਿਤ ਕੰਪਨੀ ਵਲੋਂ ਕੀਤਾ ਗਿਆ ਇਹ ਯੋਗਦਾਨ ਹੋਰਨਾਂ ਲਈ ਵੀ ਪ੍ਰੇਰਣਾਦਾਇਕ ਹੈ। ਸਮਾਗਮ ਦੌਰਾਨ ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਮਨਜੀਤ ਸਿੰਘ, ਲਖਵਿੰਦਰ ਸਿੰਘ, ਜਸਵੰਤ ਸਿੰਘ, ਬਲਰਾਜ ਸਿੰਘ (ਸਾਰੇ ਪੰਚਾਇਤ ਮੈਂਬਰ), ਪਿੰਡ ਦੇ ਮੁਹਤਬਰ ਵਿਅਕਤੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਵਰਨਣਯੋਗ ਹੈ ਕਿ ਪੀ. ਪੀ. ਐੱਲ. ਦੇਸ਼ ਦੀਆਂ ਪ੍ਰਮੁੱਖ ਖਾਦ ਕੰਪਨੀਆਂ ਵਿਚੋਂ ਇਕ ਹੈ, ਜਿਸ ਦਾ ਸਾਲਾਨਾ ਟਰਨਓਵਰ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਖਾਦਾਂ ਅਤੇ ਫ਼ਸਲ ਸੁਰੱਖਿਆ ਉਤਪਾਦਾਂ ਦੇ ਖੇਤਰ ਵਿਚ ਕੰਪਨੀ ਦੇ ਉਤਪਾਦ ਕਿਸਾਨਾਂ ਦੀ ਪਹਿਲੀ ਪਸੰਦ ਮੰਨੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ ਗੁਰਦੁਆਰਾ ਗੁਰੂ ਕੇ ਬਾਗ ਬੇਦਾਦਪੁਰ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਵਲੋਂ 22 ਨੂੰ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ
Ad Position 24