ਨਵਾਂ ਪਿੰਡ, 18 ਜੁਲਾਈ (ਜਸਪਾਲ ਸਿੰਘ)- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ, ਪਿੰਡ ਗਿੱਲ ਵਿਖੇ ਕਾਬਲ ਸਿੰਘ ਦੇ ਗ੍ਰਹਿ ‘ਚ ਅਕਾਲੀ ਦਲ ਵਾਰਿਸ ਪੰਜਾਬ ਦੀ ਹੋਈ ਭਰਵੀਂ ਇਸਤਰੀ ਇਕੱਤਰਤਾ ਨੂੰ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਵਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਿਛਲੀਆਂ ਰਵਾਇਤੀ ਸਿਆਸੀ ਪਾਰਟੀਆਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ‘ਚ ਪੰਜਾਬ ਵਿਚ ਨਸ਼ੇ ਆਏ ਤੇ ਮੌਜੂਦਾ ਆਪ ਸਰਕਾਰ ਦੇ ਰਾਜ ‘ਚ ਇਹ ਸ਼ਿਖਰ ‘ਤੇ ਹਨ , ਜਿਸਦੇ ਖਾਤਮੇ ਲਈ ਉਨ੍ਹਾਂ 2027 ‘ਚ ਵਾਰਿਸ ਪੰਜਾਬ ਦੀ ਸਰਕਾਰ ਬਣਾਉਣ ਦੀ ਜਨਤਾ ਨੂੰ ਅਪੀਲ ਕੀਤੀ। ਇਸ ਮੌਕੇ ਬੀਬੀ ਰਾਜਵੰਤ ਕੌਰ ਨਿਊਜੀਲੈਂਡ ਨੇ ਪੰਜਾਬ ਦੇ ਵਿਗੜ ਚੁੱਕੇ ਵਾਤਾਵਰਨ, ਪ੍ਰਦੂਸ਼ਿਤ ਆਬੋ-ਹਵਾ ਤੇ ਇਸ ‘ਚ ਵਗ ਰਹੇ ਨਸ਼ੇ ਦੇ 6ਵੇਂ ਦਰਿਆ ‘ਚ ਵਹਿ ਰਹੀ ਪੰਜਾਬ ਦੀ ਜਵਾਨੀ ‘ਤੇ ਗਹਿਰੀ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਪੰਜਾਬੀਆਂ ਨੂੰ ਆਖਦਿਆਂ ਕਿਹਾ ਕਿ ਉਹ ਇਹ ਗਰੰਟੀ ਦੇਂਦੇ ਹਨ ਉਨ੍ਹਾਂ ਦੇ ਮੁੱਖ ਮੰਤਰੀ ਬਣਨ ‘ਤੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਰਬਾਦ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਤੋਂ ਇਲਾਵਾ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ, ਹਰਕਮਲਪ੍ਰੀਤ ਸਿੰਘ ਜੰਡ ਜ਼ਿਲ੍ਹਾ ਜਨਰਲ ਸਕੱਤਰ, ਬਾਬਾ ਬਿਬੇਕ ਸਿੰਘ ਸੇਵਾਦਾਰ ਗੁ. ਨਾਨਕਸਰ ਜੰਡਿਆਲਾ ਗੁਰੂ, ਬੀਬੀ ਮਨਜੀਤ ਕੌਰ ਪਤਨੀ ਭਾਈ ਗੁਰਪ੍ਰੀਤ ਸਿੰਘ ਬੰਦੀ ਸਿੰਘ ਤੇ ਬੀਬਾ ਨਵਜੋਤ ਕੌਰ ਖ਼ਾਲਸਾ ਰਸੂਲਪੁਰ ਕਲਾਂ ਨੇ ਸੰਬੋਧਨ ਕੀਤਾ। ਇਸ ਮੌਕੇ ਸੁਰਿੰਦਰ ਕੌਰ ਰਸੂਲਪੁਰ, ਭਜਨ ਕੌਰ, ਕਵਲਜੀਤ ਕੌਰ, ਰਸ਼ਪਾਲ ਕੌਰ, ਮਲਕੀਤ ਕੌਰ, ਸਵਿੰਦਰਜੀਤ ਕੌਰ, ਕਰਮਜੀਤ ਕੌਰ, ਪ੍ਰਮਜੀਤ ਕੌਰ, ਰਾਜਵਿੰਦਰ ਕੌਰ, ਕੁਲਦੀਪ ਕੌਰ, ਕਿੰਦਰ ਕੌਰ, ਸ਼ਿੰਦਰ ਕੌਰ, ਲਖਵਿੰਦਰ ਕੌਰ, ਸੁਰਿੰਦਰ ਕੌਰ, ਗੁਰਪ੍ਰੀਤ ਸਿੰਘ ਢਪੱਈਆਂ, ਜਰਮਨਜੀਤ ਸਿੰਘ ਤੇ ਜਗਜੀਤ ਸਿੰਘ ਡੱਡੂਆਣਾ, ਕਾਬਲ ਸਿੰਘ ਗਿੱਲ, ਰਨਦੀਪ ਸਿੰਘ, ਲਖਵਿੰਦਰ ਸਿੰਘ, ਹਰਭਜਨ ਸਿੰਘ, ਮਲੂਕ ਸਿੰਘ, ਜਸਬੀਰ ਸਿੰਘ, ਰਾਜਵਿੰਦਰ ਸਿੰਘ ਤੇ ਵੱਡੀ ਗਿਣਤੀ ਸਾਥਨਕ ਲੋਕ ਹਾਜਰ ਸਨ।