10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਈਸਾਪੁਰ ਵਿਖੇ ਕਬੱਡੀ ਟੀਮਾਂ ਦੇ ਹੋਏ ਫਸਵੇਂ ਮੁਕਾਬਲੇ, ਪ੍ਰਬੰਧਕ ਕਮੇਟੀ ਵਲੋਂ ਜੇਤੂ ਨੂੰ ਨਕਦ ਇਨਾਮ ਦਿੱਤੇ

Ad Position 21
No active advertisement
ਅਜੀਤ ਡੈਸਕ 21-07-2026

ਓਠੀਆਂ, 20 ਜੁਲਾਈ (ਗੁਰਵਿੰਦਰ ਸਿੰਘ ਛੀਨਾ)- ਨਜਦੀਕ ਪੈਂਦੇ ਪਿੰਡ ਈਸਾਪੁਰ ਵਿਖੇ ਬ੍ਰਹਮ ਗਿਆਨੀ ਬਾਬਾ ਵਧਾਵਾ ਸਿੰਘ ਸਾਲਾਨਾ ਬਰਸੀ ‘ਤੇ ਕਰਵਾਏ ਗਏ ਧਾਰਮਿਕ ਸਮਾਗਮ ’ਚ ਢਾਡੀ, ਰਾਗੀ ਅਤੇ ਕਵੀਸ਼ਰ ਜਥਿਆਂ ਵਲੋਂ ਸੰਗਤਾਂ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ । ਉਪਰੰਤ ਸ਼ਾਮ ਨੂੰ ਖੇਡ ਮੈਦਾਨ ਵਿਚ ਕਬੱਡੀ ਦੀਆਂ ਨਾਮਵਰ ਟੀਮਾਂ ਦੇ ਫਸਵੇਂ ਮੁਕਾਬਲੇ ਕਰਵਾਏ ਗਏ । ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਉਚੇਚੇ ਤੌਰ ‘ਤੇ ਖੇਡ ਮੈਦਾਨ ਵਿਚ ਪਹੁੰਚ ਕੇ ਕਬੱਡੀ ਮੈਚ ਸ਼ੁਰੂ ਕਰਵਾਏ । ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਕਬੱਡੀ ਮੈਚ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ ਵਿਖਾਏ । ਕਬੱਡੀ ਮੈਚ ਦੀ ਸ਼ੁਰੂਆਤ ਛੋਟੀ ਟੀਮ ਪਿੰਡ ਬੋਹਲੀਆਂ ਅਤੇ ਈਸਾਪੁਰ ਦੀਆਂ ਟੀਮਾਂ ਵਿਚਕਾਰ ਹੋਇਆ ਈਸਾਪੁਰ ਦੀ ਟੀਮ ਨੇ ਮੈਚ ਜਿੱਤ ਲਿਆ। ਫਾਈਨਲ ਮੈਚ ਸ੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਕਬੱਡੀ ਕਲੱਬ ਵਿਚ ਹੋਇਆ । ਜੇਤੂ ਟੀਮ ਨੂੰ ਪ੍ਰਬੰਧਕ ਕਮੇਟੀ ਵਲੋਂ ਕਮੇਟੀ ਵਲੋਂ ਨਕਦ ਰਾਸ਼ੀ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਲਈ ਉਨ੍ਹਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪਿੰਡ ਵਾਸੀ ਭਾਰੀ ਗਿਣਤੀ ਵਿਚ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਵਿਦਿਆਰਥੀਆਂ ਦੀ ਪਹਿਲੀ ਚੋਣ ਬਣਿਆ ਖ਼ਾਲਸਾ ਕਾਲਜ ਮਹਿਤਾ ਅਗਲੀ ਖ਼ਬਰ ਤਾਰਾਗੜ੍ਹ ਵਾਸੀਆਂ ਨੇ ਕੈਬਨਿਟ ਮੰਤਰੀ ਈ.ਟੀ.ਓ. ਕੋਲੋਂ ਬਿਜਲੀ ਸਬ-ਸਟੇਸ਼ਨ ਬਣਾਉਣ ਦੀ ਕੀਤੀ ਮੰਗ
Ad Position 24