10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਤਾਰਾਗੜ੍ਹ ਵਾਸੀਆਂ ਨੇ ਕੈਬਨਿਟ ਮੰਤਰੀ ਈ.ਟੀ.ਓ. ਕੋਲੋਂ ਬਿਜਲੀ ਸਬ-ਸਟੇਸ਼ਨ ਬਣਾਉਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 21-07-2026

ਜੰਡਿਆਲਾ ਗੁਰੂ, 20 ਜੁਲਾਈ (ਅੰਮ੍ਰਿਤ ਪਾਲ ਸਿੰਘ)-ਪਿੰਡ ਤਾਰਾਗੜ੍ਹ ਦੇ ਵਸਨੀਕਾਂ ਨੇ ਪਿੰਡ ਵਿਚ ਆ ਰਹੀ ਬਿਜਲੀ ਸਪਲਾਈ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਕੋਲੋਂ ਪਿੰਡ ਵਿਚ ਨਵਾਂ ਬਿਜਲੀ ਸਬ-ਸਟੇਸ਼ਨ ਸਥਾਪਤ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਤਾਰਾਗੜ੍ਹ ਨੂੰ ਬਿਜਲੀ ਸਪਲਾਈ ਟਾਂਗਰਾ ਸਬ-ਸਟੇਸ਼ਨ ਤੋਂ ਮਿਲਦੀ ਹੈ, ਜੋ ਕਈ ਪਿੰਡਾਂ ਰਾਹੀਂ ਹੋ ਕੇ ਆਉਂਦੀ ਹੈ। ਇਸ ਕਾਰਨ ਲਾਈਨ ਵਿਚ ਅਕਸਰ ਨੁਕਸ ਪੈਂਦੇ ਰਹਿੰਦੇ ਹਨ ਅਤੇ ਪਿੰਡ ਨੂੰ ਵਾਰ-ਵਾਰ ਬਿਜਲੀ ਕੱਟਾਂ ਅਤੇ ਘੱਟ ਵੋਲਟੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਕਰਕੇ ਗਰਮੀ ਦੇ ਮੌਸਮ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਜਾਂਦੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਹਿਲਾਂ ਵੀ ਪਿੰਡ ਦੀ ਕਰੀਬ 50 ਸਾਲ ਪੁਰਾਣੀ ਤੰਗ ਸੜਕ ਨੂੰ ਚੌੜਾ ਕਰਵਾਉਣ ਅਤੇ ਫਿਰਨੀ ਨੂੰ ਪੱਕਾ ਕਰਵਾ ਕੇ ਵੱਡੀ ਸਹੂਲਤ ਦਿੱਤੀ ਹੈ, ਜਿਸ ਲਈ ਸਮੂਹ ਪਿੰਡ ਉਨ੍ਹਾਂ ਦਾ ਧੰਨਵਾਦ ਕਰਦਾ ਹੈ। ਸਮਾਜ ਸੇਵਕ ਕੁਲਵੰਤ ਸਿੰਘ ਵਿਰਦੀ ਨੇ ਕਿਹਾ ਕਿ ਹੁਣ ਪਿੰਡ ਦੀ ਸਭ ਤੋਂ ਵੱਡੀ ਲੋੜ ਬਿਜਲੀ ਸਬ-ਸਟੇਸ਼ਨ ਹੈ। ਉਨ੍ਹਾਂ ਨੇ ਮੰਤਰੀ ਈ.ਟੀ.ਓ. ਨੂੰ ਅਪੀਲ ਕੀਤੀ ਕਿ ਤਾਰਾਗੜ੍ਹ ਵਿਚ ਜਲਦੀ ਤੋਂ ਜਲਦੀ ਬਿਜਲੀ ਘਰ ਮਨਜ਼ੂਰ ਕਰਵਾਇਆ ਜਾਵੇ । ਇਸ ਮੌਕੇ ਗੱਲ ਕਰਦੇ ਹੋਏ ਕੁਲਵੰਤ ਸਿੰਘ ਵਿਰਦੀ ,ਗੁਰਜੀਤ ਸਿੰਘ, ਮੇਜਰ ਸਿੰਘ, ਪਿੰਥੀਪਾਲ ਸਿੰਘ, ਸੁਖਚੈਨ ਸਿੰਘ, ਸੁਖਦੇਵ ਲਾਲਾ, ਮਨਦੀਪ ਸਿੰਘ, ਦੀਵਾਨ ਸਿੰਘ ਆਦੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਈਸਾਪੁਰ ਵਿਖੇ ਕਬੱਡੀ ਟੀਮਾਂ ਦੇ ਹੋਏ ਫਸਵੇਂ ਮੁਕਾਬਲੇ, ਪ੍ਰਬੰਧਕ ਕਮੇਟੀ ਵਲੋਂ ਜੇਤੂ ਨੂੰ ਨਕਦ ਇਨਾਮ ਦਿੱਤੇ ਅਗਲੀ ਖ਼ਬਰ ਪੰਜਾਬ ਦੀਆਂ ਸੜਕਾਂ ਬਣੀਆਂ ਜਾਨ ਦਾ ਖੌਅ
Ad Position 24