ਅਟਾਰੀ ਸਰਹੱਦ, (ਅੰਮ੍ਰਿਤਸਰ) 22 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਮੀਰੀ ਪੀਰੀ ਦੇ ਅਸਥਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖਾਲਸੇ ਦੀ ਚੜ੍ਹਦੀ ਕਲਾ ਅਤੇ ਸਿੱਖ ਪੰਥ ਨੂੰ ਇਕਜੁੱਟ ਲਈ 24 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਕੀਤੀ ਜਾ ਰਹੀ ਮੀਰੀ ਪੀਰੀ ਖਾਲਸਾ ਵਹੀਲ ਮਾਰਚ ਹਲਕਾ ਅਟਾਰੀ ਅੰਦਰ ਦਾਖਲ ਹੋਣ ’ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਵਿਧਾਨ ਸਭਾ ਹਲਕਾ ਅਟਾਰੀ ਅੰਦਰ ਖਾਲਸਾ ਵਹੀਰ ਦਾ ਅੰਮ੍ਰਿਤਸਰ ਵਾਲੇ ਪਾਸੇ ਤੋਂ ਦਾਖਲ ਹੋਣ ’ਤੇ ਬਾਈਪਾਸ ਛੇਹਰਟਾ ਤੋਂ ਦਾਖਲ ਹੋਣ ’ਤੇ ਜੀ ਆਇਆਂ ਕਹਿਣ ਲਈ ਸੰਗਤਾਂ ਨਾਲ ਵਿਚਾਰ ਵਟਾਂਦਰਾ ਪੰਥ ਦੇ ਵਿਦਵਾਨ ਢਾਡੀ ਜਥਾ ਗੁਰਭੇਜ ਸਿੰਘ ਚਵਿੰਡਾ, ਸਤਨਾਮ ਸਿੰਘ ਬੱਲੋਵਾਲੀ, ਗੁਰਪ੍ਰੀਤ ਸਿੰਘ ਭੰਗੂ, ਪ੍ਰਚਾਰਕ ਗੁਲਜ਼ਾਰ ਸਿੰਘ, ਪ੍ਰਚਾਰਕ ਰਾਜਬੀਰ ਸਿੰਘ ਤੇ ਪ੍ਰਚਾਰਕ ਗੁਰਲਾਲ ਸਿੰਘ ਵਲੋਂ ਹਲਕਾ ਅਟਾਰੀ ਦੇ ਪਿੰਡਾਂ ਕਸਬਿਆਂ ਵਿਚ ਜਾ ਕੇ ਖਾਲਸਾ ਵਹੀਰ ਸਬੰਧੀ ਸੰਗਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਜਥੇਦਾਰ ਮਗਵਿੰਦਰ ਸਿੰਘ ਖਾਪੜਖੇੜੀ, ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਤੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਵਲੋਂ ਵੀ ਹਲਕਾ ਅਟਾਰੀ ਦੀਆਂ ਸੰਗਤਾਂ ਨੂੰ ਖਾਲਸਾ ਵਹੀਰ ਦੇ ਸਵਾਗਤ ਅਤੇ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਸਬੰਧੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਸਮੁੱਚੀ ਸਿੱਖ ਕੌਮ ਨੂੰ ਇੱਕ ਪਲੇਟਫਾਰਮ ’ਤੇ ਇਕੱਠਿਆਂ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਦੂਰ ਅੰਦੇਸ਼ੀ ਸੋਚ ਦੇ ਮੁਤਾਬਿਕ ਵਿਸ਼ੇਸ਼ ਉਪਰਾਲਾ ਕਰਦਿਆਂ ਮੀਰੀ ਪੀਰੀ ਦਿਵਸ ਤੇ ਖਾਲਸਾ ਵਹੀਰ ਮਾਰਚ ਕੱਢਣ ਦਾ ਫੈਸਲਾ ਲਿਆ ਗਿਆ ਹੈ । ਅੱਜ ਹਲਕਾ ਅਟਾਰੀ ਦੇ ਵੱਖ ਵੱਖ ਪਿੰਡਾਂ ਵਿਚ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਜਥੇਦਾਰ ਰਣੀਕੇ ਨੇ ਕਿਹਾ ਕਿ 24 ਜੁਲਾਈ ਨੂੰ ਖਾਲਸਾ ਵਹੀਰ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਪਹਿਲੇ ਪੜਾਅ ਅਟਾਰੀ ਹਲਕੇ ਅੰਦਰ ਆਉਣ ‘ਤੇ ਹਲਕਾ ਅਟਾਰੀ ਦੇ ਕਸਬਾ ਖਾਸਾ, ਅਟਾਰੀ, ਰਾਜਾਤਾਲ, ਲੱਧੇਵਾਲ, ਕੱਲੇਵਾਲ, ਭਕਨਾ, ਚੀਚਾ ਅਤੇ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਬਣਾਏ ਗਏ ਪੜਾਵਾਂ ‘ਤੇ ਸੰਗਤਾਂ ਵਲੋਂ ਨਿੱਘੇ ਸਵਾਗਤ ਕੀਤੇ ਜਾਣਗੇ। ਮੀਰੀ ਪੀਰੀ ਖਾਲਸਾ ਵਹੀਰ ਮਾਰਚ ਦੇ ਸਵਾਗਤ ਸਬੰਧੀ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਨ ਸਮੇਂ ਮੈਨੇਜਰ ਹਰਵਿੰਦਰ ਸਿੰਘ ਵੇਰਕਾ, ਗੁਰਵਿੰਦਰ ਸਿੰਘ ਬਾਊ ਚੀਚਾ, ਬਾਓ ਦਾਉਕੇ, ਹਰਪ੍ਰੀਤ ਸਿੰਘ ਰਾਜਾਤਾਲ, ਬਾਬਾ ਰਾਮ ਸਿੰਘ ਭਕਨਾ, ਦਲਜਿੰਦਰ ਸਿੰਘ ਭਕਨਾ, ਸਰਪੰਚ ਦਲਵਿੰਦਰ ਸਿੰਘ, ਟਿੰਕੂ ਭਕਨਾ, ਡਾਕਟਰ ਹਰਵਿੰਦਰ ਸਿੰਘ ਕੱਲੇਵਾਲ, ਫਤਿਹ ਸਿੰਘ ਕੱਲੇਵਾਲ, ਜੋਧਬੀਰ ਸਿੰਘ ਅਟਾਰੀ, ਕੁਲਜੀਤ ਸਿੰਘ ਗੋਲਡੀ ਅਟਾਰੀ, ਮਾਸਟਰ ਵਰਿੰਦਰ ਸਿੰਘ ਅਟਾਰੀ, ਕਵਰ ਕੁਲਵਿੰਦਰ ਪਾਲ ਸਿੰਘ ਅਟਾਰੀ, ਸੁਰਿੰਦਰ ਸਿੰਘ ਅਟਾਰੀ ਬਿਜਲੀ ਵਾਲੇ, ਕਸ਼ਮੀਰ ਸਿੰਘ ਭਕਨਾ ਹਾਜ਼ਰ ਸਨ।