05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਜੁਗਰਾਜ ਸਿੰਘ ਧੂਲਕਾ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਬਾਬਾ ਬਕਾਲਾ ਸਾਹਿਬ ਤੋਂ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 23-07-2026
ਬਾਬਾ ਬਕਾਲਾ ਸਾਹਿਬ, 22 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਨਜ਼ਦੀਕੀ ਪਿੰਡ ਦੌਲੋ ਨੰਗਲ ਵਿਖੇ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਦੀ ਇਕ ਅਹਿਮ ਮੀਟਿੰਗ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪਾਰਟੀ ਵਲੋਂ ਮਿਤੀ 27/07/2026 ਨੂੰ ਵਿਸ਼ਾਲ ਰੋਡ ਸ਼ੋਅ ਕੱਢਣ ਸੰਬੰਧੀ ਹਲਕੇ ਦੇ ਸਾਰੇ ਸਰਕਲ ਪ੍ਰਧਾਨ, ਅਹੁਦੇਦਾਰ ਸਾਹਿਬਾਨਾਂ ਨਾਲ ਅਤੇ ਹਲਕੇ ਦੀ ਸਮੁੱਚੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਹੀ ਨੌਜਵਾਨ ਆਗੂ ਜੁਗਰਾਜ ਸਿੰਘ ਧੂਲਕਾ ਨੂੰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਤੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਦਫ਼ਤਰ ਸਕੱਤਰ ਪੰਜਾਬ ਪ੍ਰਗਟ ਸਿੰਘ ਮੀਆਂਵਿੰਡ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਜਸਕਰਨ ਸਿੰਘ ਰਿਆੜ, ਅਤੇ ਅੰਮ੍ਰਿਤਸਰ ਦਿਹਾਤੀ ਦੇ ਯੂਥ ਪ੍ਰਧਾਨ ਜੁਗਰਾਜ ਸਿੰਘ ਉਦੋ ਨੰਗਲ ਨੇ ਹਲਕੇ ਦੇ ਯੂਥ ਦੀ ਜਿੰਮੇਵਾਰੀ ਜੁਗਰਾਜ ਸਿੰਘ ਧੂਲਕਾ ਨੂੰ ਦੇ ਕੇ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਦਫ਼ਤਰ ਸਕੱਤਰ ਪੰਜਾਬ ਪ੍ਰਗਟ ਸਿੰਘ ਮੀਆਂਵਿੰਡ, ਸਤਨਾਮ ਸਿੰਘ ਮੀਆਂਵਿੰਡ, ਬਲਦੇਵ ਸਿੰਘ ਪ੍ਰਧਾਨ ਰਈਆ, ਬਲਵੰਤ ਸਿੰਘ ਵਜ਼ੀਰ ਭੁੱਲਰ, ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ, ਸਰਕਲ ਪ੍ਰਧਾਨ ਪਵਨਦੀਪ ਸਿੰਘ ਏਕਲਗੱਡਾ, ਸਰਕਲ ਪ੍ਰਧਾਨ ਦਿਲਬਾਗ ਸਿੰਘ ਮੀਆਂਵਿੰਡ, ਸਰਕਲ ਪ੍ਰਧਾਨ ਬਲਕਾਰ ਸਿੰਘ ਤਖਤੂਚੱਕ, ਸਰਕਲ ਪ੍ਰਧਾਨ ਗੁਰਦਰਸ਼ਨ ਸਿੰਘ ਖਿੱਲਚੀਆਂ, ਸਰਕਲ ਪ੍ਰਧਾਨ ਜਗਦੀਪ ਸਿੰਘ ਨਾਗੋਕੇ, ਸਰਕਲ ਪ੍ਰਧਾਨ ਹਰਜੀਤ ਸਿੰਘ ਫੇਰੂਮਾਨ, ਦਲੀਪ ਸਿੰਘ ਏਕਲਗੱਡਾ, ਸਰਕਲ ਪ੍ਰਧਾਨ ਸੁਖਵੰਤ ਸਿੰਘ ਜਲਾਲਾਬਾਦ,ਜੁਗਰਾਜ ਸਿੰਘ ਧੂਲਕਾ, ਕਾਰਜਕਾਰੀ ਮੈਂਬਰ ਅਮਰਜੀਤ ਸਿੰਘ ਰਤਨਗੜ੍ਹ, ਮਨਜਿੰਦਰ ਸਿੰਘ ਰਾਮਪੁਰ,ਕਾਰਜ ਸਿੰਘ ਅਲੋਵਾਲ, ਗੁਰਜੀਤ ਸਿੰਘ ਭਲੋਜਲਾ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਦੋਲੋਨੰਗਲ, ਪੱਬਾ ਢਿੱਲੋਂ ਦੋਲੋਨੰਗਲ, ਹਰਬੰਸ ਸਿੰਘ ਦੋਲੋਨੰਗਲ, ਰਸ਼ਪਾਲ ਸਿੰਘ ਦੋਲੋਨੰਗਲ, ਆਲਮ ਸਿੰਘ ਦੋਲੋਨੰਗਲ, ਪ੍ਰਭਜੀਤ ਸਿੰਘ ਦੋਲੋਨੰਗਲ, ਅੰਗਰੇਜ਼ ਸਿੰਘ ਦੋਲੋਨੰਗਲ, ਗੁਰਪ੍ਰੀਤ ਸਿੰਘ ਦੋਲੋਨੰਗਲ, ਅਤੇ ਸੁੱਖਜੀਤ ਸਿੰਘ ਗਿੱਲ ਖਾਨਪੁਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾ: ਵਿਧਾਇਕ ਭਲਾਈਪੁਰ ਨੇ ਬੂਥ ਮਾਈਕਰੋ ਮੈਨੇਜਮੈਂਟ ਪ੍ਰੋਗਰਾਮ ਤਹਿਤ ਪ੍ਰੇਰਿਤ ਕੀਤਾ ਅਗਲੀ ਖ਼ਬਰ ਤਲਬੀਰ ਗਿੱਲ ਨੇ ਪਿੰਡ ਸ਼ਾਮਨਗਰ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
Ad Position 24
No active advertisement