05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸਾ: ਵਿਧਾਇਕ ਭਲਾਈਪੁਰ ਨੇ ਬੂਥ ਮਾਈਕਰੋ ਮੈਨੇਜਮੈਂਟ ਪ੍ਰੋਗਰਾਮ ਤਹਿਤ ਪ੍ਰੇਰਿਤ ਕੀਤਾ

Ad Position 21
No active advertisement
ਅਜੀਤ ਡੈਸਕ 23-07-2026
ਬਾਬਾ ਬਕਾਲਾ ਸਾਹਿਬ, 22 ਜਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਚਲਾਏ ਬੂਥ ਮਾਈਕਰੋ ਮੈਨੇਜਮੈਂਟ ਪ੍ਰੋਗਰਾਮ ਤਹਿਤ ਅੱਜ ਪਿੰਡ ਵਡਾਲਾ ਖੁਰਦ ਵਿਖੇ ਪਿੰਡ ਦੇ ਮੁਹਤਬਰ ਸਾਥੀਆਂ ਨਾਲ ਗੱਲਬਾਤ ਕਰਕੇ ਬੂਥ ਕੋਆਡੀਨੇਟਰ ਅਤੇ ਬੂਥ ਸੇਵਕ ਬਣਾਉਣ ਲਈ ਪ੍ਰੇਰਿਤ ਕੀਤਾ। ਸ: ਭਲਾਈਪੁਰ ਨੇ ਕਿਹਾ ਕਿ 2027 ਦੀਆਂ ਚੋਣਾਂ ਵਿਚ ਪੰਜਾਬ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ, ਸੋ ਪਾਰਟੀ ਹਾਈਕਮਾਨ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਨੂੰ ਪਿੰਡ-ਪਿੰਡ ਅਤੇ ਬੂਥ ਬੂਥ ਪੱਧਰ ‘ਤੇ ਮਜ਼ਬੂਤ ਕਰਨ ਲਈ ਇਹ ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਹੁਣ ਤੋਂ ਹੀ ਕਮਰਕੱਸੇ ਕੱਸ ਲਏ ਜਾਣ। ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਦਲਜੀਤ ਸਿੰਘ ਭੱਪੀ (ਮੈਂਬਰ ਬਲਾਕ ਸੰਮਤੀ), ਸਰਪੰਚ ਦਲਬੀਰ ਸਿੰਘ ਵਡਾਲਾ, ਮੰਗਲ ਸਿੰਘ ਸਾ: ਮੈਂਬਰ, ਗੁਰਮੇਜ ਸਿੰਘ, ਅਰਸ਼ਦੀਪ ਸਿੰਘ, ਬਲਦੇਵ ਸਿੰਘ, ਕਰਮਜੀਤ ਸਿੰਘ, ਤਰਸੇਮ ਸਿੰਘ ਥਾਣੇਦਾਰ, ਨੰਬਰਦਾਰ ਗੁਰਮੀਤ ਸਿੰਘ, ਨੰਬਰਦਾਰ ਹਰਿੰਦਰਜੀਤ ਸਿੰਘ, ਨੰਬਰਦਾਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਡੀਪੂ ਹੋਲਡਰ, ਕੁਲਦੀਪ ਸਿੰਘ ਟਰੱਕਾਂ ਵਾਲੇ, ਪਲਵਿੰਦਰ ਸਿੰਘ ਰਿੰਕੂ ਮਾਸਟਰ, ਗੁਰਮੇਜ ਸਿੰਘ ਸ਼ਾਹ ਝੰਗੀ ਵਾਲੇ, ਦਲਬੀਰ ਸਿੰਘ ਝੰਗੀ ਵਾਲੇ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਦਾਅਵਿਆਂ ’ਤੇ ਦਰਿਆ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੇ ਚੁੱਕੇ ਸਵਾਲ ਮੀਟਿੰਗਾਂ ਨਾਲ ਨਹੀਂ, ਜ਼ਮੀਨੀ ਪ੍ਰਬੰਧਾਂ... ਅਗਲੀ ਖ਼ਬਰ ਜੁਗਰਾਜ ਸਿੰਘ ਧੂਲਕਾ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਬਾਬਾ ਬਕਾਲਾ ਸਾਹਿਬ ਤੋਂ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ
Ad Position 24
No active advertisement