03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਾਊਂਟ ਲਿਟਰਾ ਜੀ ਸਕੂਲ ਅੰਮ੍ਰਿਤਸਰ ਵਿਚ ਮਾਪੇ-ਅਧਿਆਪਕ ਐਸੋਸੀਏਸ਼ਨ ਮੀਟਿੰਗ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 28-07-2026

ਛੇਹਰਟਾ, 27 ਜੁਲਾਈ (ਪੱਤਰ ਪ੍ਰੇਰਕ)- ਮਾਊਂਟ ਲਿਟਰਾ ਜੀ ਸਕੂਲ (ਥਾਂਦੇ) ਅੰਮ੍ਰਿਤਸਰ ’ਚ ਮਾਪੇ-ਅਧਿਆਪਕ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਦੀ ਸ਼ੁਰੂਆਤ ਮਾਪੇ-ਅਧਿਆਪਕ ਐਸੋਸੀਏਸ਼ਨ ਦੇ ਸਕੱਤਰ ਜਸਲੀਨ ਕੌਰ ਨੇ ਸਭ ਅਧਿਆਪਕਾਂ ਅਤੇ ਮਾਪਿਆਂ ਦਾ ਤਹਿ ਦਿਲੋਂ ਸੁਆਗਤ ਕਰਦੇ ਹੋਏ ਕੀਤੀ ਤੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਤੇ ਐਸੋਸੀਏਸ਼ਨ ਦੇ ਪ੍ਰਧਾਨ ਤੇ ਪ੍ਰਿੰਸੀਪਲ ਸ੍ਰੀਮਤੀ ਜਸਵਿੰਦਰ ਸੇਠੀ ਨੂੰ ਹਰ ਬਿੰਦੂ ਉੱਤੇ ਵਿਸਥਾਰਪੂਰਵਕ ਚਰਚਾ ਕਰਨ ਲਈ ਸੱਦਾ ਦਿੱਤਾ। ਮੀਟਿੰਗ ਦੌਰਾਨ ਅਕਾਦਮਿਕ, ਅਨੁਸ਼ਾਸਨ, ਖੇਡਾਂ ਤੇ ਸਕੂਲ ਪ੍ਰਣਾਲੀ ਉੱਤੇ ਫੀਡਬੈਕ ਮੁੱਖ ਏਜੰਡਾ ਸੀ ਜਿਸ ’ਤੇ ਮਾਪਿਆਂ ਅਤੇ ਅਧਿਆਪਕਾਂ ਨੇ ਇਨ੍ਹਾਂ ਖੇਤਰਾਂ ਵਿਚ ਸਕੂਲ ਦੀ ਕਾਰਗੁਜ਼ਾਰੀ ਉੱਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਤੇ ਸਰਗਰਮ ਸੁਝਾਅ ਦਿੱਤੇ ਤੇ ਐਲਾਨ ਕੀਤਾ ਗਿਆ ਕਿ ਸੈਸ਼ਨ 2026-27 ਦਾ ਸਲਾਨਾ ਸਮਾਰੋਹ ਨਵੰਬਰ 2026 ਵਿਚ ਕਰਵਾਇਆ ਜਾਵੇਗਾ ਤੇ ਫੈਸਲਾ ਕੀਤਾ ਗਿਆ ਕਿ ਵਿਦਿਆਰਥੀ ਆਉਣ ਵਾਲੀਆਂ ਜ਼ੋਨਲ ਤੇ ਜ਼ਿਲ੍ਹਾ ਖੇਡ ਮੁਕਾਬਲਿਆਂ ਵਿਚ ਵੱਡੇ ਪੱਧਰ ‘ਤੇ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਫੁੱਟਬਾਲ, ਬੈਡਮਿੰਟਨ, ਕ੍ਰਿਕਟ, ਟੇਬਲ ਟੈਨਿਸ, ਅਥਲੈਟਿਕਸ ਤੇ ਰੱਸਾਕਸ਼ੀ ਆਦਿ ਗੇਮਾਂ ’ਚ ਸਕੂਲ ਦੀਆਂ ਟੀਮਾਂ ਵੱਡੇ ਪੱਧਰ ’ਤੇ ਭਾਗ ਲੈ ਕੇ ਨਾਮ ਪ੍ਰਾਪਤ ਕਰਨਗੀਆਂ। ਐਸੋਸੀਏਸ਼ਨ ਨੇ 2027-28 ਸੈਸ਼ਨ ਲਈ 5% ਫੀਸ ਵਾਧਾ ਮਨਜ਼ੂਰ ਕੀਤਾ । ਮੀਟਿੰਗ ਦੀ ਸਮਾਪਤੀ ਮੌਕੇ ਵਾਈਸ ਪ੍ਰਧਾਨ ਸਿਮਰਜੀਤ ਸਿੰਘ ਢਿੱਲੋਂ ਨੇ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਲਈ ਧੰਨਵਾਦ ਕੀਤਾ। ਸਕੂਲ ਦੀ ਐੱਮ.ਡੀ. ਨਵਦੀਪ ਕੌਰ ਗਿੱਲ ਨੇ ਸਾਰੇ ਅਧਿਆਪਕ ਤੇ ਮਾਪੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪ ਸਭ ਦੇ ਸਹਿਯੋਗ ਸਦਕਾ ਹੀ ਸਕੂਲ ਪੜ੍ਹਾਈ ਤੇ ਖੇਡਾਂ ਦੇ ਖੇਤਰ ਵਿਚ ਵਧੀਆ ਮੁਕਾਮ ਹਾਸਿਲ ਕਰ ਸਕਦਾ ਹੈ। ਇਸ ਮੌਕੇ ਹਰਮਨਜੀਤ ਸਿੰਘ, ਅਨੂ ਲੂਤਰਾ, ਰੁਪੇਸ਼ ਝਾਅ, ਦਿਲਦਾਰ ਸਿੰਘ, ਸ੍ਰੀਮਤੀ ਚੰਦਰ ਪ੍ਰਭਾ, ਸ੍ਰੀਮਤੀ ਵਾਨੀ, ਸ੍ਰੀਮਤੀ ਨਜ਼ਮ, ਸ੍ਰੀਮਤੀ ਕਿਰਨਦੀਪ ਕੌਰ, ਸ੍ਰੀਮਤੀ ਸੰਦੀਪ ਕੌਰ, ਸਮੀਰ, ਸ੍ਰੀਮਤੀ ਰੰਜੂ, ਸ੍ਰੀਮਤੀ ਮੋਨਿਕਾ, ਸ੍ਰੀਮਤੀ ਸਪਨਾ ਆਦਿ ਹਾਜ਼ਰ ਸਨ। ਮੀਟਿੰਗ ਦੇ ਅਖ਼ੀਰ ਵਿਚ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਹਰ ਇੱਕ ਨੂੰ ਫੀਡਬੈਕ ਲਈ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਦਿੱਲੀ ਦੇ ਵਿਦਿਆਰਥੀ ਸੰਘਰਸ਼ ਜਿੱਤ ਦੀ ਖ਼ੁਸ਼ੀ ’ਚ ਗੱਗੋਮਾਹਲ ਵਿਖੇ ਜੇਤੂ ਰੈਲੀ ਅਗਲੀ ਖ਼ਬਰ ਕੌਮੀ ਪ੍ਰਧਾਨ ਬਹਿਰੂ ਦੀ ਅਗਵਾਈ ਹੇਠ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੀ ਬਾਬਾ ਬਕਾਲਾ ਸਾਹਿਬ ਵਿਖੇ ਮੀਟਿੰਗ
Ad Position 24
No active advertisement