17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮੱਲਾਂ ਮਾਰੀਆਂ

Ad Position 21
No active advertisement
ਅਜੀਤ ਡੈਸਕ 29-07-2026

ਰਈਆ, 28 ਜੁਲਾਈ (ਸ਼ਰਨਬੀਰ ਸਿੰਘ ਕੰਗ)- ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਜ਼ੋਨ ਲੈਵਲ ਅਤੇ ਸੀ.ਬੀ.ਐੱਸ.ਈ. ਕਲੱਸਟਰ ਖੇਡਾਂ ਵਿਚ ਭਾਗ ਲੈ ਕੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਸਕੂਲ ਦਾ ਮਾਣ ਵਧਾਇਆ। ਪੰਜਾਬ ਸਕੂਲ ਖੇਡਾਂ ਜ਼ੋਨ ਲੈਵਲ ਖਿਲਚੀਆਂ ਵਿਚ ‘ਕਰਾਟੇ’ ਖੇਡ ਵਿਚ ਲਵਨੂਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ 27 ਜੁਲਾਈ ਨੂੰ ਪੰਜਾਬ ਸਕੂਲ ਖੇਡਾਂ ਜ਼ੋਨ ਲੈਵਲ ਬਿਆਸ ਵਿਖੇ ਕਰਵਾਏ ਮੁਕਾਬਲਿਆਂ ਵਿਚ ‘ਬੈਡਮਿੰਟਨ’ ਟੀਮ ਦੇ ਵਿਦਿਆਰਥੀਆਂ ਅੰਡਰ-14 ਲੜਕੇ ਗੁਰਲਾਲ ਸਿੰਘ, ਅਭੀਜੋਤ ਸਿੰਘ, ਜੈਵੀਰ ਸਿੰਘ, ਧਰੁਵ, ਖੁਸ਼ਕੀਰਤ ਸਿੰਘ ਨੇ ਗੋਲਡ ਮੈਡਲ ਜਿੱਤਿਆ। ਇਸੇ ਤਰ੍ਹਾਂ ਅੰਡਰ-19 ਲੜਕੇ ਮਨਰੂਪ ਸਿੰਘ, ਕੋਹੇਨੂਰ ਅਤੇ ਗੁਰਸ਼ਾਨ ਸਿੰਘ ਨੇ ਵੀ ਪਹਿਲਾ ਸਥਾਨ ਹਾਸਲ ਕਰਕੇ ਬੈਡਮਿੰਟਨ ਵਿਚ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਅੰਡਰ-17 ਲੜਕੇ ਪ੍ਰਥਮ, ਅਰਮਾਨ, ਜੈਦੀਪ, ਅਵਲਨੂਰ ਅਤੇ ਕੁਲਰਾਜ ਸਿੰਘ ਨੇ ਬੈਡਮਿੰਟਨ ਵਿਚ ਤੀਜਾ ਸਥਾਨ ਹਾਸਲ ਕਰਕੇ ਤਾਂਬੇ ਦਾ ਮੈਡਲ ਜਿੱਤਿਆ। ਜੰਮੂ ਸੰਸਕ੍ਰਿਤੀ ਸਕੂਲ ਜੰਮੂ ਵਿਖੇ ਸੀ.ਬੀ. ਐੱਸ.ਈ. ਕਲਸਟਰ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਦੀਆਂ ਖੋ-ਖੋ ਅੰਡਰ-14 ਵਿਦਿਆਰਥਣਾਂ ਨੇ ਭਾਗ ਲਿਆ। ਹਰਮੀਤ ਕੌਰ, ਹਰਸੁੱਖਜੀਤ, ਜਸਮੀਤ, ਅਨੁਰੀਤ, ਅਵਨੀਤ, ਗੁਰਸੀਰਤ, ਸਹਿਜਪ੍ਰੀਤ, ਮਨਕੀਰਤ, ਗੁਰਨੂਰਪ੍ਰੀਤ, ਗੁਰਲੀਨਪ੍ਰੀਤ, ਨਵਰੂਪ ਅਤੇ ਮਨਪ੍ਰੀਤ ਕੌਰ ਨੇ ਖੋ -ਖੋ ਟੀਮ ਵਿਚ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਚੇਅਰਮੈਨ ਕੰਵਰਦੀਪ ਸਿੰਘ ਸੇਖੋਂ ਜੀ ,ਸਮੂਹ ਟਰੱਸਟ ਦੇ ਪ੍ਰਧਾਨ ਮੈਡਮ ਸਤਨਾਮ ਕੌਰ ਸੇਖੋਂ ਅਤੇ ਸਕੂਲ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਜਿੱਤੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ਵਿੱਚ ਅਹਿਮ ਰੋਲ ਹੈ। ਖੇਡਾਂ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਵਾਧਾ ਕਰਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਦੇ ਵਿਦਿਆਰਥੀਆਂ ਦੀਆਂ ਜ਼ੋਨਲ ਅਥਲੈਟਿਕਸ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਾਪਤੀਆਂ ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1595.74 ਫੁੱਟ
Ad Position 24