18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਡਿੰਪਾ ਨੇ ਸੀਨੀਅਰ ਕਾਂਗਰਸੀ ਆਗੂ ਗੁਰਦਿਆਲ ਸਿੰਘ ਬੱਲ ਦਾ ਹਾਲ ਚਾਲ ਪੁੱਛਿਆ

Ad Position 21
No active advertisement
ਅਜੀਤ ਡੈਸਕ 29-07-2026

ਬਾਬਾ ਬਕਾਲਾ ਸਾਹਿਬ, 28 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਨਵਦੀਪ ਸਿੰਘ ਬੱਲ ਭੋਰਛੀ ਦੇ ਸਤਿਕਾਰਯੋਗ ਪਿਤਾ ਗੁਰਦਿਆਲ ਸਿੰਘ ਬੱਲ, ਜੋ ਕਿ ਪਿਛਲੇ ਕੁਝ ਸਮੇਂ ਤੋਂ ਨਾ-ਸਹਿਤਯਾਬ ਚਲੇ ਆ ਰਹੇ ਹਨ, ਦੇ ਗ੍ਰਹਿ ਵਿਖੇ ਪੁੱਜ ਕੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੇ, ਜਿੱਥੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ, ਉਥੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਲਈ ਕਾਮਨਾ ਕੀਤੀ । ਸ: ਡਿੰਪਾ ਨੇ ਕਿਹਾ ਕਿ ਬੱਲ ਪਰਿਵਾਰ ਨੇ ਹਮੇਸ਼ਾਂ ਸਮਾਜ ਸੇਵੀ ਕੰਮਾਂ ਵਿਚ ਵਧ ਚੜ੍ਹ ਕੇ ਯੋਗਦਾਨ ਪਾਇਆ ਹੈ ਅਤੇ ਪਾਰਟੀ ਅਤੇ ਸਮਾਜ ਲਈ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨਾਲ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾ, ਅਰਜਨਬੀਰ ਸਿੰਘ ਸਰਪੰਚ ਸਰਾਂ ਤਲਵੰਡੀ, ਜਗਤਾਰ ਸਿੰਘ ਸਾ: ਮੈਂਬਰ ਬਲਾਕ ਸੰਮਤੀ ਜੈਦੀਪ ਕੁਮਾਰ, ਮਲਕੀਤ ਸਿੰਘ ਸਰਜਾ ਸਾਬਕਾ ਸਰਪੰਚ, ਬਲਵਿੰਦਰ ਸਿੰਘ ਜੋਸਨ, ਗੁਰਜੀਤ ਸਿੰਘ ਸਰਪੰਚ ਵੈਰੋਵਾਲ, ਹਰਜਿੰਦਰ ਸਿੰਘ ਨਾਗੋਕੇ ਮੋੜ ਸਰਪੰਚ, ਹਰਪ੍ਰੀਤ ਸਿੰਘ ਸੋਨੂੰ ਸਰਪੰਚ ਸਾਵਣ ਨਗਰ, ਕੰਵਲਜੀਤ ਸਿੰਘ ਖੁਸ਼ਾ ਬੋਦੇਵਾਲ, ਮਲਕੀਤ ਸਿੰਘ ਸਰਪੰਚ ਸ਼ਾਹਪੁਰ, ਸਾਹਿਬ ਸਿੰਘ ਸਰਪੰਚ ਝਾੜੂਨੰਗਲ, ਅਮਰੀਕ ਸਿੰਘ ਸਰਪੰਚ ਕਰਤਾਰਪੁਰ, ਲਾਡੀ ਸਰਪੰਚ ਸੱਤੋਵਾਲ, ਰਘਬੀਰ ਸਿੰਘ ਕਿੱਟਾ, ਮਨਜੀਤ ਸਿੰਘ ਸਰਪੰਚ ਸ਼ੇਰੋਂ ਬਾਘਾ, ਕੁਲਵੰਤ ਸਿੰਘ ਸਰਪੰਚ ਏਕਲਗੱਡਾ, ਸੁਰਜਨ ਸਿੰਘ ਸੋਨੂੰ ਭਲਾਈਪੁਰ, ਬਲਜੀਤ ਸਿੰਘ ਮੱਲਾ, ਤੇਜਪਾਲ ਸਿੰਘ ਖਿਲਚੀਆਂ, ਲਖਬੀਰ ਸਿੰਘ ਚੀਮਾਂ ਅਤੇ ਹੋਰ ਆਗੂ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਰੂਬੀ ਦੇ ਪਿਤਾ ਮਾਸਟਰ ਕੁਲਦੀਪ ਸਿੰਘ ਥਿੰਦ ਦੇ ਚਲਾਣੇ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਭਾਈ ਖਾਲੜਾ ਦੀ ਸ਼ਹਾਦਤ ਤੋਂ ਪ੍ਰਭਾਵਿਤ ਹਰਿਆਣਾ ਦਾ ਨੌਜਵਾਨ ਪੈਦਲ ਯਾਤਰਾ ਰਾਹੀਂ ਪੁੱਜਿਆ ਪਿੰਡ ਖਾਲੜਾ
Ad Position 24