18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-07-2026

ਚੋਗਾਵਾਂ, 28 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਦੀ ਜ਼ਰੂਰੀ ਮੀਟਿੰਗ ਪਿੰਡ ਰੈਂਅ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿਸ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਸਾਲਾਨਾ ਗੁਰਮਤਿ ਸਮਾਗਮ ਇਸ ਵਾਰ ਪਿੰਡ ਟਪਿਆਲਾ ਵਿਖੇ 9 ਸਤੰਬਰ 24 ਭਾਦਰੋਂ ਦਿਨ ਬੁੱਧਵਾਰ ਨੂੰ ਕਰਵਾਇਆ ਜਾਵੇਗਾ। ਜਿਸ ਵਿਚ ਸਮੂਹ ਇਲਾਕੇ ਦੇ ਗ੍ਰੰਥੀ ਸਾਹਿਬਾਨ, ਅਖੰਡ ਪਾਠੀ ਸਿੰਘ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਨ, ਮਨ ਤੇ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿਚ ਸਭਾ ਦੇ ਪ੍ਰਧਾਨ ਭਾਈ ਨਰਿੰਦਰ ਸਿੰਘ ਚੰਡੇ, ਪ੍ਰੈੱਸ ਸਕੱਤਰ ਦੀਦਾਰ ਸਿੰਘ ਪੰਜੂਰਾਏ, ਜਨਰਲ ਸਕੱਤਰ ਭਾਈ ਕੁਲਦੀਪ ਸਿੰਘ ਮੱਜੂਪੁਰਾ, ਖਜਾਨਚੀ ਭਾਈ ਵਿਰਸਾ ਸਿੰਘ ਪੰਜੂਰਾਏ, ਡਾ. ਲਖਵਿੰਦਰ ਸਿੰਘ ਰੈਂਅ, ਭਾਈ ਸੁਖਜੀਤ ਸਿੰਘ ਟਪਿਆਲਾ, ਭਾਈ ਟਹਿਲ ਸਿੰਘ ਤੱਲੇ, ਭਾਈ ਜਸਬੀਰ ਸਿੰਘ ਭੱਖਾ, ਭਾਈ ਅਵਤਾਰ ਸਿੰਘ ਠੱਠੀ, ਬਾਬਾ ਦਲੀਪ ਸਿੰਘ ਸਾਰੰਗੜਾ ਤੋਂ ਇਲਾਵਾ ਇਲਾਕੇ ਦੇ ਵਿਚੋਂ ਗ੍ਰੰਥੀ ਸਾਹਿਬਾਨ ਅਤੇ ਅਖੰਡ ਪਾਠੀ ਸਿੰਘਾਂ ਨੇ ਭਾਗ ਲਿਆ।

Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ-ਧਾਲੀਵਾਲ ਅਗਲੀ ਖ਼ਬਰ ਕਸਬਾ ਚੋਗਾਵਾਂ ’ਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਦੇ ਪੁਤਲੇ ਫੂਕੇ
Ad Position 24