02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅੱਜ ਭੋਗ ’ਤੇ ਵਿਸ਼ੇਸ਼-ਸਾਬਕਾ ਸਰਪੰਚ ਡਾ. ਜਸਵੰਤ ਸਿੰਘ ਜੱਸ

ਬਾਬਾ ਬਕਾਲਾ ਸਾਹਿਬ- ਡਾ. ਜਸਵੰਤ ਸਿੰਘ ਜੱਸ ਦਾ ਜਨਮ ਮਿਤੀ 15 ਅਪ੍ਰੈਲ 1952 ਈਸਵੀ ਨੂੰ ਪਿਤਾ ਸ: ਅਰਜਨ ਸਿੰਘ ਦੇ ਗ੍ਰਹਿ ਮਾਤਾ ਸ੍ਰੀਮਤੀ ਜੈ ਕੌਰ ਦੀ ਕੁੱਖੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ ।

Ad Position 21
No active advertisement
ਐਤਵਾਰ, 2 ਅਗਸਤ, 2026 02-08-2026
ਬਾਬਾ ਬਕਾਲਾ ਸਾਹਿਬ- ਡਾ. ਜਸਵੰਤ ਸਿੰਘ ਜੱਸ ਦਾ ਜਨਮ ਮਿਤੀ 15 ਅਪ੍ਰੈਲ 1952 ਈਸਵੀ ਨੂੰ ਪਿਤਾ ਸ: ਅਰਜਨ ਸਿੰਘ ਦੇ ਗ੍ਰਹਿ ਮਾਤਾ ਸ੍ਰੀਮਤੀ ਜੈ ਕੌਰ ਦੀ ਕੁੱਖੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ । ਆਪ ਨੇ ਮੁਢਲੀ ਵਿੱਦਿਆ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਬਾਬਾ ਬਕਾਲਾ ਸਾਹਿਬ ਤੋਂ ਕੀਤੀ, +2 ਕਰਨ ਉਪਰੰਤ ਬਤੌਰ ਆਰ.ਐੱਮ.ਪੀ. ਡਾਕਟਰ ਸੇਵਾਵਾਂ ਆਰੰਭ ਕੀਤੀਆਂ ਅਤੇ ਸੁਖਬੀਰ ਸਿੰਘ ਰਾਜੂ (ਚੋਣ ਕੁਮਸ਼ਨਰ ਭਾਰਤ ਸਰਕਾਰ) ਦੇ ਸਤਿਕਾਰਤ ਪਿਤਾ ਅਤੇ ਬਾਬਾ ਬਕਾਲਾ ਸਾਹਿਬ ਦੀ ਨਾਮਵਰ ਸ਼ਖ਼ਸੀਅਤ ਡਾ: ਗੁਰਦੀਪ ਸਿੰਘ ਸੰਧੂ ਹੋਰਾਂ ਦੇ ਹਸਪਤਾਲ ਵਿਚ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ । ਆਪ ਦੀ ਸ਼ਾਦੀ ਬੀਬੀ ਦਵਿੰਦਰ ਕੌਰ ਸਪੁੱਤਰੀ ਸ: ਸੰਤੋਖ ਸਿੰਘ ਬੁਢਲਾਡਾ ਨਾਲ ਹੋਈ, ਜਿਸ ਤੋਂ ਆਪ ਦੇ ਦੋ ਬੇਟੇ ਡਾ: ਜਗਮੀਤ ਸਿੰਘ ਬੱਬੂ, ਹਾਕੀ ਖਿਡਾਰੀ ਅਮਰਜੀਤ ਸਿੰਘ ਸੋਨੂੰ (ਰੇਲਵੇ), ਬੇਟੀ ਕੰਵਲਜੀਤ ਕੌਰ (ਪਤਨੀ ਹਰਪ੍ਰੀਤ ਸਿੰਘ ਵਿੰਗ ਕਮਾਂਡਰ ਆਈ.ਏ.ਐਫ.) ਆਦਿ ਸਾਰਾ ਪਰਿਵਾਰ ਹੀ ਚੰਗੇ ਕੰਮਾਂ ‘ਤੇ ਸੈਟਲ ਹੈ । ਡਾ: ਜੱਸ, ਸ਼੍ਰੋਮਣੀ ਅਕਾਲੀ ਦਲ (ਬ) ਬਾਬਾ ਬਕਾਲਾ ਸ਼ਹਿਰੀ ਦੇ ਸਰਪ੍ਰਸਤ ਸਨ, ਜਿਨ੍ਹਾਂ ਨੇ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਿਆ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਗੁਰਮਤਿ ਪ੍ਰਚਾਰ ਸਭਾ ਦੀ ਸਥਾਪਨਾ ਕੀਤੀ ਅਤੇ ਉਸ ਵੇਲੇ ਮਰਹੂਮ ਸਰਪ੍ਰਸਤ ਸ: ਪ੍ਰਿਥੀਪਾਲ ਸਿੰਘ ਅਠੌਲ਼ਾ, ਪ੍ਰਧਾਨ ਡਾ: ਪ੍ਰਭਜੀਤ ਸਿੰਘ ਖਾਲਸਾ, ਡਾ: ਭਗਵੰਤ ਸਿੰਘ ਸਾ: ਸਰਪੰਚ, ਮੀਤ ਪ੍ਰਧਾਨ ਭਾਈ ਬਲਬੀਰ ਸਿੰਘ ਖਾਲਸਾ, ਖਜ਼ਾਨਚੀ ਜੋਗਿੰਦਰ ਸਿੰਘ (ਹੁਣ ਸਾਰੇ ਸਵਰਗਵਾਸ) ਆਦਿ ਨਾਲ ਮੋਢੇ ਨਾਲ ਮੋਢਾ ਜੋੜ ਕੇ ਧਾਰਮਿਕ ਸੇਵਾਵਾਂ ਨਿਭਾਈਆਂ ਅਤੇ ਸਭਾ ਵਿੱਚ ਬਤੌਰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ‘ਤੇ ਸੇਵਾ ਨਿਭਾਈ । ਉਨ੍ਹਾਂ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕਾਰਜਕਾਲ ਵੇਲੇ ਬਾਬਾ ਬਕਾਲਾ ਸਾਹਿਬ ਵਿਖੇ ਬਤੌਰ ਸਰਪੰਚ ਸੇਵਾ ਨਿਭਾਈ । ਡਾਕਟਰ ਜਸਵੰਤ ਸਿੰਘ ਜੱਸ, ਕੁਝ ਦਿਨ ਪਹਿਲਾਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ 2 ਅਗਸਤ, ਦਿਨ ਐਤਵਾਰ ਨੂੰ ਉੇਨ੍ਹਾਂ ਦੇ ਗ੍ਰਹਿ, ਬਾਬਾ ਬਕਾਲਾ ਸਾਹਿਬ ਵਿਖੇ ਪਵੇਗਾ । ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 11 ਤੋਂ 1 ਵਜੇ ਤੱਕ ਸੰਤ ਮਾਝਾ ਸਿੰਘ ਕਰਮਜੋਤ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਹੋਵੇਗੀ । – ਸ਼ੇਲਿੰਦਰਜੀਤ ਸਿੰਘ ਰਾਜਨ
Ad Position 22
No active advertisement
ਪਿਛਲੀ ਖ਼ਬਰ ਸਰਪੰਚਾਂ-ਪੰਚਾਂ ਵਲੋਂ ਐਸ.ਐਚ.ਓ. ਸਤਪਾਲ ਤੇ ਏ.ਐਸ.ਆਈ. ਗਗਨਦੀਪ ਸਿੰਘ ਦਾ ਸਨਮਾਨ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੁੱਖ ਮੰਤਰੀ ਮਾਨ ਅਤੇ ਵਿਧਾਇਕ ਟੌਂਗ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ
Ad Position 24
No active advertisement