ਗੁਲਜ਼ਾਰ ਸਿੰਘ ਛੱਜਲਵੱਡੀ ਨੂੰ ‘ਵੈਟਰਨਜ਼ ਅਚੀਵਰਜ਼ ਐਵਾਰਡ’ ਨਾਲ ਕੀਤਾ ਸਨਮਾਨਿਤ
ਟਾਂਗਰਾ, 3 ਅਗਸਤ (ਹਰਜਿੰਦਰ ਸਿੰਘ ਕਲੇਰ)- ਭਾਰਤੀ ਫੌਜ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਗੁਲਜ਼ਾਰ ਸਿੰਘ ਛੱਜਲਵੱਡੀ ਨੂੰ ਭਾਰਤੀ ਫੌਜ ਵਲੋਂ ‘ਵੈਟਰਨਜ਼ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਵਿਲੱਖਣ ਨੰਬਰ ਵਾਲਾ ਲੈਪਲ ਪਿੰਨ ਨੰਬਰ 63 ਵੀ ਪ੍ਰਦਾਨ ਕੀਤਾ ਗਿਆ।
ਟਾਂਗਰਾ, 3 ਅਗਸਤ (ਹਰਜਿੰਦਰ ਸਿੰਘ ਕਲੇਰ)- ਭਾਰਤੀ ਫੌਜ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਗੁਲਜ਼ਾਰ ਸਿੰਘ ਛੱਜਲਵੱਡੀ ਨੂੰ ਭਾਰਤੀ ਫੌਜ ਵਲੋਂ ‘ਵੈਟਰਨਜ਼ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਵਿਲੱਖਣ ਨੰਬਰ ਵਾਲਾ ਲੈਪਲ ਪਿੰਨ ਨੰਬਰ 63 ਵੀ ਪ੍ਰਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਵੈਟਰਨਜ਼ ਅਚੀਵਰਜ਼ ਐਵਾਰਡ ਦੀ ਸ਼ੁਰੂਆਤ ਚੀਫ਼ ਆਫ਼ ਆਰਮੀ ਸਟਾਫ਼ ਵਲੋਂ ਅਕਤੂਬਰ 2024 ਵਿਚ ਕੀਤੀ ਗਈ ਸੀ। ਇਸ ਐਵਾਰਡ ਤਹਿਤ ਭਾਰਤੀ ਫੌਜ ਅਤੇ ਦੇਸ਼ ਲਈ ਆਪਣੀਆਂ ਸੇਵਾਵਾਂ ਰਾਹੀਂ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਾਬਕਾ ਫੌਜੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਹੈੱਡਕੁਆਰਟਰ ਵੈਸਟਰਨ ਕਮਾਂਡ ਵੱਲੋਂ ਜਾਰੀ ਪੱਤਰ ਅਨੁਸਾਰ ਸਨਮਾਨਿਤ ਵੈਟਰਨਜ਼ ਨੂੰ ਵਿਲੱਖਣ ਸੀਰੀਅਲ ਨੰਬਰ ਵਾਲੇ ਲੈਪਲ ਪਿੰਨ ਦਿੱਤੇ ਜਾਂਦੇ ਹਨ । ਇਸੇ ਲੜੀ ਤਹਿਤ ਗੁਲਜ਼ਾਰ ਸਿੰਘ ਛੱਜਲਵੱਡੀ ਨੂੰ ਲੈਪਲ ਪਿੰਨ ਨੰਬਰ 63 ਪ੍ਰਦਾਨ ਕੀਤਾ ਗਿਆ ਹੈ।