06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ੍ਰੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਕਰਾਟੇ ਅਤੇ ਬੈਡਮਿੰਟਨ ’ਚ ਇਤਿਹਾਸ ਸਿਰਜਿਆ

ਚੌਕ ਮਹਿਤਾ, 6 ਅਗਸਤ (ਜਗਦੀਸ਼ ਸਿੰਘ ਬਮਰਾਹ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ, ਚੂੰਗ (ਸੀ. ਬੀ.

Ad Position 21
No active advertisement
ਅਜੀਤ ਡੈਸਕ 07-08-2026
ਚੌਕ ਮਹਿਤਾ, 6 ਅਗਸਤ (ਜਗਦੀਸ਼ ਸਿੰਘ ਬਮਰਾਹ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ, ਚੂੰਗ (ਸੀ. ਬੀ. ਐੱਸ ਈ.) ਦੀ ਕਰਾਟੇ ਅਤੇ ਬੈਡਮਿੰਟਨ ਦੀ ਟੀਮ ਨੇ ਜ਼ੋਨਲ ਪੱਧਰੀ ਟੂਰਨਾਮੈਂਟ ਵਿਚ ਇਤਿਹਾਸ ਸਿਰਜਿਆ ਹੈ। ਸਕੂਲ ਦੇ ਵਿਦਿਆਰਥੀਆਂ ਨੇ 17 ਗੋਲਡ ਅਤੇ 3 ਸਿਲਵਰ ਮੈਡਲ ਜਿੱਤ ਲਏ। ਅੰਡਰ 14 ਟੀਮ ਵਿਚ ਅਮਨਜੋਤ ਕੌਰ, ਸਹਿਜਪ੍ਰੀਤ ਕੌਰ, ਕਿਰਨਦੀਪ ਕੌਰ, ਲਵਲੀਨ ਕੌਰ, ਨਵਦੀਪ ਕੌਰ, ਮਨਜੋਤ ਕੌਰ, ਮਨਵੀਰ ਸਿੰਘ, ਬ੍ਰਹਮਜੋਤ ਸਿੰਘ, ਦਨਿਸ਼ਦੀਪ ਸਿੰਘ ਰਾਜਵੀਰ ਸਿੰਘ, ਹਰਜੋਤ ਸਿੰਘ, ਗੁਰਲਾਲਪ੍ਰੀਤ ਸਿੰਘ, ਹਰਸਿਮਰਨਜੋਤ ਸਿੰਘ, ਦਿਲਜਨਪ੍ਰੀਤ ਸਿੰਘ, ਅਰਮਾਨਦੀਪ ਸਿੰਘ ਨੇ ਗੋਲਡ ਅਤੇ ਹਰਪ੍ਰੀਤ ਸਿੰਘ, ਗੁਰਸ਼ਾਨ ਸਿੰਘ ਅਤੇ ਅਰਮਾਨਦੀਪ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ। ਜਦਕਿ ਅੰਡਰ 19 ਮੈਚਾਂ ਵਿਚ ਰਣਜੋਤਪ੍ਰੀਤ ਕੌਰ ਅਤੇ ਸ਼ਮਸ਼ੇਰਵੀਰ ਸਿੰਘ ਨੇ ਗੋਲਡ ਮੈਡਲ ਪ੍ਰਪਾਤ ਕੀਤੇ। ਇਸੇ ਤਰ੍ਹਾਂ ਹੀ ਬੈਡਮਿੰਟਨ ਦੀ ਟੀਮ ਵਿਚ ਅੰਡਰ 14 ਮੈਚਾਂ ਵਿਚ ਪ੍ਰਭਜੋਤ ਕੌਰ ਨੇ ਤੀਸਰਾ ਅਤੇ ਅੰਡਰ 19 ਮੈਚਾਂ ਵਿਚ ਏਕਮਨੂਰ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ ਹੈ। ਚੇਅਰਮੈਨ ਰਘਬੀਰ ਸਿੰਘ ਸੋਹਲ ਅਤੇ ਚੀਫ਼ ਐਗਜ਼ੀਕਿਊਟਿਵ ਤੇਜਬੀਰ ਸਿੰਘ ਸੋਹਲ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਤੇ ਇਨ੍ਹਾਂ ਨੂੰ ਟ੍ਰੇਨਿੰਗ ਦੇ ਰਹੇ ਕੋਚ ਯੋਗੇਸ਼ ਕੁਮਾਰ ਨੂੰ ਵਧਾਈ ਦਿੱਤੀ। ਇਸ ਮੌਕੇ ਡਾਇਰੈਕਟਰ ਜਸਪ੍ਰੀਤ ਕੌਰ ਸੋਹਲ, ਪ੍ਰਿੰ: ਮਨਪ੍ਰੀਤ ਕੌਰ ਛੀਨਾ, ਪ੍ਰਿ: ਮੰਤੇਸ਼ ਕੁਮਾਰ, ਕੁਲਬੀਰ ਕੌਰ, ਕੋਚ ਜਤਿੰਦਰ ਸਿੰਘ ਖੱਬੇ ਰਾਜਪੂਤਾਂ ਅਤੇ ਹੋਰ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਸੇਠ ਨਵਾਂ ਪਿੰਡ ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ. ਸੀ.ਸਰਕਲ ਪ੍ਰਧਾਨ ਬਣੇ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਵਿਧਾਨ ਸਭਾ ਵਿਚ ਚੁੱਕਿਆ ਅਜਨਾਲਾ ਦੇ ਕਾਲਿਆਂਵਾਲਾ ਖੂਹ ਦਾ ਮੁੱਦਾ
Ad Position 24
No active advertisement