06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ਹੀਦ ਫੇਰੂਮਾਨ ਮੈਮੋਰੀਅਲ ਕਾਲਜ ਵਿਖੇ ਐੱਨ.ਸੀ.ਸੀ. ਕੈਡਿਟਾਂ ਦੀ ਨਵੀਂ ਭਰਤੀ

ਰਈਆ, 6 ਅਗਸਤ (ਸ਼ਰਨਬੀਰ ਸਿੰਘ ਕੰਗ)-’ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ 9 ਪੰਜਾਬ ਬਟਾਲੀਅਨ ਐੱਨ. ਸੀ.

Ad Position 21
No active advertisement
ਅਜੀਤ ਡੈਸਕ 07-08-2026
ਰਈਆ, 6 ਅਗਸਤ (ਸ਼ਰਨਬੀਰ ਸਿੰਘ ਕੰਗ)-’ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ 9 ਪੰਜਾਬ ਬਟਾਲੀਅਨ ਐੱਨ.ਸੀ.ਸੀ. ਅੰਮ੍ਰਿਤਸਰ ਵਲੋਂ ਨਵੇਂ ਕੈਡਿਟਾਂ ਦੀ ਭਰਤੀ ਕੀਤੀ ਗਈ। ਇਸ ਭਰਤੀ ਲਈ ਕਾਲਜ ਵਿਦਿਆਰਥਣਾਂ ਵਲੋਂ ਭਰਪੂਰ ਉਤਸ਼ਾਹ ਵਿਖਾਇਆ ਗਿਆ। ਵਿਦਿਆਰਥਣਾਂ ਦਾ ਲਿਖਤੀ ਅਤੇ ਸਰੀਰਿਕ ਟੈਸਟ ਲੈ ਕੇ 21 ਨਵੇਂ ਕੈਡਿਟਾਂ ਦੀ ਚੋਣ ਕੀਤੀ ਗਈ। ਇਸ ਮੌਕੇ ਕਾਲਜ ਪ੍ਰਿੰ. ਡਾ. ਅਨੂ ਕਪਿਲ ਵਲੋਂ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਐੱਨ.ਸੀ.ਸੀ. ਜੀਵਨ ਵਿਚ ਅਨੁਸ਼ਾਸਨ ਅਤੇ ਤੁਹਾਡੀ ਸ਼ਖ਼ਸੀਅਤ ਨਿਖਾਰਨ ਵਿਚ ਬਹੁਤ ਮਦਦ ਕਰਦੀ ਹੈ ਅਤੇ ਐੱਨ.ਸੀ.ਸੀ. ਦੀ ਸਿਖਲਾਈ ਤਹਾਨੂੰ ਅਗਾਂਹ ਵਧਣ ਲਈ ਬਹੁਤ ਮੌਕੇ ਵੀ ਪ੍ਰਦਾਨ ਕਰਦੀ ਹੈ। ਇਸ ਮੌਕੇ ‘ਤੇ ਕੇਅਰ ਟੇਕਰ ਡਾ. ਹਰਵੰਤ ਕੌਰ, 9 ਪੰਜਾਬ ਬਟਾਲੀਅਨ ਤੋਂ ਸੂਬੇਦਾਰ ਗੋਪਾਲ ਚੰਦਕਰ ਅਤੇ ਹਵਾਲਦਾਰ ਪਵਿੱਤਰ ਸਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸੰਤ ਸੇਵਕ ਸਿੰਘ ਸਰਕਾਰੀਆ ਤੇ ਪ੍ਰਧਾਨ ਸਤਿੰਦਰ ਸਿੰਘ ਬਾਬੋਵਾਲ। ਅਗਲੀ ਖ਼ਬਰ ਲੋਕ ਮਨਾਂ ’ਚ ਵੱਸਿਆ ਅਕਾਲੀ ਦਲ ਹਰੇਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ-ਰਾਜਾ ਲਦੇਹ
Ad Position 24
No active advertisement