ਜ਼ਿਲ੍ਹਾ ਪ੍ਰਧਾਨ ਸੰਤ ਸੇਵਕ ਸਿੰਘ ਸਰਕਾਰੀਆ ਤੇ ਪ੍ਰਧਾਨ ਸਤਿੰਦਰ ਸਿੰਘ ਬਾਬੋਵਾਲ।
ਜੇਠੂਵਾਲ, 6 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪ੍ਰਾਪਤ ਕੀਤੇ ਵਿੱਤੀ ਲਾਭਾਂ ਨੂੰ ਖੋਰਾ ਲਾਉਣ ਲਈ ਮੌਜੂਦਾ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਵੱਧ ਤਨਖਾਹਾਂ ਅਦਾਇਗੀ ਕਰਨ ਸਬੰਧੀ ਜਾਰੀ ਝੂਠੀ ਤੇ ਫਰੇਬੀ ਬਿਆਨਬਾਜ਼ੀ ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨੂੰ ਅਣਗੌਲਿਆਂ ਕਰਨ ਅਤੇ 60% ਡੀ ਏ ਦੀ ਥਾਂ ਕੇਵਲ 42% ਦੇਣ, ਪੁਰਾਣੀ ਪੈਨਸ਼ਨ ਨੂੰ ਨਾ ਬਹਾਲ ਕਰਨ ਅਤੇ 17. 07.
ਜੇਠੂਵਾਲ, 6 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪ੍ਰਾਪਤ ਕੀਤੇ ਵਿੱਤੀ ਲਾਭਾਂ ਨੂੰ ਖੋਰਾ ਲਾਉਣ ਲਈ ਮੌਜੂਦਾ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਵੱਧ ਤਨਖਾਹਾਂ ਅਦਾਇਗੀ ਕਰਨ ਸਬੰਧੀ ਜਾਰੀ ਝੂਠੀ ਤੇ ਫਰੇਬੀ ਬਿਆਨਬਾਜ਼ੀ ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨੂੰ ਅਣਗੌਲਿਆਂ ਕਰਨ ਅਤੇ 60% ਡੀ ਏ ਦੀ ਥਾਂ ਕੇਵਲ 42% ਦੇਣ, ਪੁਰਾਣੀ ਪੈਨਸ਼ਨ ਨੂੰ ਨਾ ਬਹਾਲ ਕਰਨ ਅਤੇ 17.07.20 ਤੋਂ ਬਾਅਦ ਦੀਆਂ ਭਰਤੀਆਂ ਤੇ ਪੰਜਾਬ ਤਨਖਾਹ ਸਕੇਲ ਲਾਗੂ ਨਾ ਕਰਨ ਵਿਰੁੱਧ ਅਤੇ ਮੁੱਖ ਮੰਤਰੀ ਪੰਜਾਬ ਵਲੋਂ ਬਾਰ-ਬਾਰ ਮੀਟਿੰਗਾਂ ਦੇ ਕੇ ਧੋਖਾ ਕਰਨ ਵਿਰੁੱਧ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਦੇ ਸਾਂਝੇ ਝੰਡੇ ਹੇਠ ਅੱਜ 7 ਅਗਸਤ ਨੂੰ ਹੋਣ ਵਾਲੀ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਰੈਲੀ ਵਿਚ ਸਮੂਹ ਜਥੇਬੰਦੀਆਂ ਦੇ ਮੁਲਾਜ਼ਮ ਵੱਡੀ ਗਿਣਤੀ ‘ਚ ਸ਼ਾਮਲ ਹੋਣਗੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਬੀ. ਐੱਡ. ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੰਤ ਸੇਵਕ ਸਿੰਘ ਸਰਕਾਰੀਆ ਜਹਾਂਗੀਰ ਤੇ ਬਲਾਕ ਮਜੀਠਾ-2 ਦੇ ਪ੍ਰਧਾਨ ਸਤਿੰਦਰ ਸਿੰਘ ਬਾਬੋਵਾਲ ਨੇ ਸਾਂਝੇ ਤੌਰ ‘ਤੇ ਕੀਤਾ। ਪ੍ਰਧਾਨ ਸਰਕਾਰੀਆ ਨੇ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਬਲਾਕਾਂ ਵਿਚੋਂ ਸਮੂਹ ਮੁਲਾਜ਼ਮ ਵੱਡੇ ਕਾਫਲਿਆਂ ਨਾਲ ਚੰਡੀਗੜ੍ਹ ਰੋਸ ਰੈਲੀ ਵਿਚ ਅਸੀਂ ਪੁੱਜਣਗੇ ।