ਅਕਾਲੀ ਦਲ (ਬ) ਦਲ ਨੇ ਮੁਲਾਜ਼ਮਾਂ ਨੂੰ ਪੰਜ ਪੇ ਕਮਿਸ਼ਨ ਤੇ ਕੇਂਦਰੀ ਪੈਟਰਨ ’ਤੇ ਡੀ.ਏ. ਦਿੱਤਾ ਸੀ-ਰਣੀਕੇ
ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਹਮੇਸ਼ਾਂ ਚਟਾਨ ਵਾਂਗ ਖੜ੍ਹਾ
ਜੇਠੂਵਾਲ, 6 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਸ਼੍ਰੋਮਣੀ ਅਕਾਲੀ ਦਲ ਐੱਸ. ਸੀ.
ਜੇਠੂਵਾਲ, 6 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਜੋ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਤੇ ਡੀ. ਏ. ਦੀਆਂ ਕਿਸ਼ਤਾਂ ਤੇ ਪੁਰਾਣੀ ਪੈਨਸ਼ਨ ਵਰਗੀਆਂ ਅਹਿਮ ਮੰਗਾਂ ਜਿਸ ਦਾ ਇਨ੍ਹਾਂ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਦੇ ਸੰਘਰਸ਼ ਵਿਚ ਜਾ ਕੇ ਵਾਅਦਾ ਕੀਤਾ ਸੀ। ਅੱਜ ਉਸ ਤੋਂ ਉਲਟ ਇਹ ਸਰਕਾਰ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ’ਤੇ ਲਾਠੀਚਾਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ‘ਤੇ ਡੀ. ਏ. ਦੇਣ ਤੋਂ ਵੀ ਮੁੱਕਰ ਗਏ, ਜਿਸ ਕਰਕੇ ਹਾਈਕੋਰਟ ਵਲੋਂ ਮੁਲਾਜ਼ਮਾਂ ਦੇ ਹੱਕ ਵਿਚ ਦਿੱਤੇ ਫੈਸਲੇ ਨੂੰ ਵੀ ਅੱਖੋਂ ਪਰੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 6 ਵਿਚੋਂ ਪੰਜ ਪੇ ਕਮਿਸਨ ਦਿੱਤੇ ਅਤੇ ਮਹਿੰਗਾਈ ਭੱਤਾ ਜਿਸ ਨੂੰ ਡੀ ਏ ਕਹਿੰਦੇ ਉਹ ਵੀ ਸਮੇਂ ਸਿਰ ਦੇ ਕੇ ਲੋਕ ਹਿਤੈਸ਼ੀ ਸਰਕਾਰ ਦਾ ਸਬੂਤ ਦਿੱਤਾ ਜਦੋਂ ਮਾਨ ਸਰਕਾਰ ਇਹ ਬਿਆਨਬਾਜ਼ੀ ਕਰ ਰਹੀ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਦੂਸਰੇ ਸੂਬਿਆਂ ਨਾਲੋਂ ਵੱਧ ਤਨਖਾਹਾਂ ਦਿੱਤੀਆਂ ਜਾ ਰਹੀ ਹਨ ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹੈ ਅਤੇ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਲੈਣ ਲਈ ਮੁਲਾਜ਼ਮ ਜਥੇਬੰਦੀਆਂ ਨੂੰ ਸੰਘਰਸਾਂ ਤੇ ਕੋਰਟਾਂ ਦਾ ਆਸਰਾ ਲੈਣਾ ਪੈ ਰਿਹਾ ਹੈ । ਰਣੀਕੇ ਨੇ ਅਖ਼ੀਰ ‘ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਲਾਜਮਾਂ ਦੀਆ ਹੱਕੀ ਮੰਗਾਂ ਲਈ ਉਨ੍ਹਾਂ ਨਾਲ ਹਮੇਸਾਂ ਚਟਾਨ ਵਾਂਗ ਖੜ੍ਹਾ ਹੈ।