10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

28 ਨੂੰ ਕਾਨਫਰੰਸ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ- ਭਲਾਈਪੁਰ

ਰਈਆ, 9 ਅਗਸਤ (ਸ਼ਰਨਬੀਰ ਸਿੰਘ ਕੰਗ)- ਬਾਬਾ ਬਕਾਲਾ ਸਾਹਿਬ ਵਿੱਖੇ ਸਾਚਾ ‘ਗੁਰੂ ਲਾਧੋ ਰੇ ਦਿਵਸ’ ਦੇ ਮੌਕੇ ਕਰਵਾਈ ਜਾ ਰਹੀ ਕਾਂਗਰਸ ਪਾਰਟੀ ਵਲੋਂ ਕਾਨਫਰੰਸ ਦੇ ਸਬੰਧ ਵਿਚ ਪਿੰਡ ਚੀਮਾਬਾਠ ਵਿਖੇ ਮੈਂਬਰ ਗਗਨ ਸਲਵਾਨ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਸਮਾਗਮ ਕਰਵਾਇਆ ਗਿਆ । ਜਿਸ ਵਿਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 10-08-2026
ਰਈਆ, 9 ਅਗਸਤ (ਸ਼ਰਨਬੀਰ ਸਿੰਘ ਕੰਗ)- ਬਾਬਾ ਬਕਾਲਾ ਸਾਹਿਬ ਵਿੱਖੇ ਸਾਚਾ ‘ਗੁਰੂ ਲਾਧੋ ਰੇ ਦਿਵਸ’ ਦੇ ਮੌਕੇ ਕਰਵਾਈ ਜਾ ਰਹੀ ਕਾਂਗਰਸ ਪਾਰਟੀ ਵਲੋਂ ਕਾਨਫਰੰਸ ਦੇ ਸਬੰਧ ਵਿਚ ਪਿੰਡ ਚੀਮਾਬਾਠ ਵਿਖੇ ਮੈਂਬਰ ਗਗਨ ਸਲਵਾਨ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਸਮਾਗਮ ਕਰਵਾਇਆ ਗਿਆ । ਜਿਸ ਵਿਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦੇ ਹੋਏ ਭਲਾਈਪੁਰ ਨੇ ਕਿਹਾ ਕਿ 28 ਅਗਸਤ ਨੂੰ ਕਾਂਗਰਸ ਪਾਰਟੀ ਵਲੋਂ ਬਹੁਤ ਵੱਡੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿਚ ਕਾਂਗਰਸ ਪਾਰਟੀ ਦੀ ਸਮੂੰਹ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਕਾਨਫਰੰਸ ਨੂੰ ਲੈ ਕੇ ਹਲਕੇ ਦੇ ਲੋਕਾਂ ਵਿਚ ਬਹੁਤ ਜ਼ਿਆਦਾ ਉਤਸ਼ਾਹ ਹੈ। ਇਸ ਮੌਕੇ ਨੰਬਰਦਾਰ ਮੰਗਲ ਸਿੰਘ, ਲਖਵਿੰਦਰ ਸਿੰਘ ਸਾਬਕਾ ਮੈਂਬਰ, ਕਰਮ ਸਿੰਘ ਸਾਬਕਾ ਮੈਂਬਰ, ਦਲੀਪ ਸਿੰਘ, ਸੂਰਤਾ ਸਿੰਘ, ਮਸਤਾਨ ਸਿੰਘ, ਰਜਿੰਦਰ ਸਿੰਘ ਮਿੰਟੂ, ਸੰਤੋਖ ਸਿੰਘ, ਗੋਪਾਲ ਸਿੰਘ, ਫੌਜੀ, ਡਾ. ਭਲ, ਮੰਨਾ ਸਿੰਘ, ਗੁਰਤੇਗ ਸਿੰਘ ਤੇਗਾ, ਬਲਜਿੰਦਰ ਸਿੰਘ ਫੌਜੀ, ਡਾ. ਸੋਢੀ, ਜੱਸਾ ਸਿੰਘ, ਅਜੀਤ ਸਿੰਘ, ਮੰਗਾ ਸਿੰਘ, ਦਲਬੀਰ ਸਿੰਘ, ਗਰੀਬ ਸਿੰਘ, ਅਮਰੀਕ ਸਿੰਘ, ਸੁਰਿੰਦਰ ਸਿੰਘ, ਰਜਿੰਦਰ ਸਿੰਘ, ਪਵਿੱਤਰ ਸਿੰਘ, ਅਜੀਤ ਸਿੰਘ ਅਦਿ ਹਾਜਿਰ ਸਨ। ਇਸ ਮੌਕੇ ਭਲਾਈਪੁਰ ਦੇ ਨਾਲ ਜਗਦੀਪ ਸਿੰਘ ਫੇਰੂਮਾਨ ਪੀ. ਏ. ਸਾ: ਵਿਧਾਇਕ ਭਲਾਈਪੁਰ, ਸੋਨੂੰ ਗੁਲਾਲਪੁਰੀਆ, ਸਰਪੰਚ ਬਲਦੇਵ ਸਿੰਘ ਏਕਲਗਡਾ, ਸਰਪੰਚ ਅਮਰੀਕ ਸਿੰਘ ਜਲਾਲਾਬਾਦ, ਕੁਲਦੀਪ ਸਿੰਘ ਵੈਰੋਵਾਲ, ਕੁਲਦੀਪ ਸਿੰਘ ਜਲਾਲਾਬਾਦ, ਰਣਜੀਤ ਸਿੰਘ ਕੋਡਾ, ਬਾਠ ਸਮੇਤ ਹੋਰ ਹਾਜ਼ਰਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੈਂਸਰਾ ਵਿਖੇ ਧਾਰਮਿਕ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Ad Position 24