10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਦਿਹਾਤੀ ਇਲਾਕੇ ‘ ਚ ਵਿਕ ਰਿਹਾ ਸ਼ਰੇਆਮ ਨਸ਼ਾ - ਬਾਬਾ ਜਗਜੀਵਨ ਸਿੰਘ ਕੱਥੂਨੰਗਲ ਪੁਲਿਸ ਲੀਡਰਾਂ ਦੀ ਪੁਸ਼ਤਪਨਾਹੀਂ ‘ਚ ਲੱਗੀ

ਜੈਂਤੀਪੁਰ, 9 ਅਗਸਤ (ਭੁਪਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਾਬਾ ਜਗਜੀਵਨ ਸਿੰਘ ਤਲਵੰਡੀ ਨੇ ਕਿਹਾ ਕਿ ਕੱਥੂਨੰਗਲ ਥਾਣੇ ਪੁਲਿਸ, ਚੌਂਕੀ ਜੈਂਤੀਪੁਰ ਦੀ ਪੁਲਿਸ ਲੀਡਰਾਂ ਦੀ ਪੁਸ਼ਤਪਨਾਹੀਂ ‘ਚ ਰੁੱਝੀ ਹੋਈ ਹੈ ਤੇ ਇਨ੍ਹਾਂ ਦੇ ਇਲਾਕੇ ਅੰਦਰ ਆਉਂਦੇ ਕਈ ਪਿੰਡਾਂ ਵਿਚ ਖੁੱਲੇਆਮ ਨਸ਼ਾ ਵਿਕ ਰਿਹਾ ਹੈ ਜਿਸ ਦੀਆਂ ਅਸੀਂ ਲਿਖਤੀ ਸ਼ਿਕਾਇਤਾਂ ਪੁਲਿਸ ਚੌਂਕੀ ਜੈਂਤੀਪੁਰ, ਐੱਸ. ਐੱਚ.

Ad Position 21
No active advertisement
ਅਜੀਤ ਡੈਸਕ 10-08-2026
ਜੈਂਤੀਪੁਰ, 9 ਅਗਸਤ (ਭੁਪਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਾਬਾ ਜਗਜੀਵਨ ਸਿੰਘ ਤਲਵੰਡੀ ਨੇ ਕਿਹਾ ਕਿ ਕੱਥੂਨੰਗਲ ਥਾਣੇ ਪੁਲਿਸ, ਚੌਂਕੀ ਜੈਂਤੀਪੁਰ ਦੀ ਪੁਲਿਸ ਲੀਡਰਾਂ ਦੀ ਪੁਸ਼ਤਪਨਾਹੀਂ ‘ਚ ਰੁੱਝੀ ਹੋਈ ਹੈ ਤੇ ਇਨ੍ਹਾਂ ਦੇ ਇਲਾਕੇ ਅੰਦਰ ਆਉਂਦੇ ਕਈ ਪਿੰਡਾਂ ਵਿਚ ਖੁੱਲੇਆਮ ਨਸ਼ਾ ਵਿਕ ਰਿਹਾ ਹੈ ਜਿਸ ਦੀਆਂ ਅਸੀਂ ਲਿਖਤੀ ਸ਼ਿਕਾਇਤਾਂ ਪੁਲਿਸ ਚੌਂਕੀ ਜੈਂਤੀਪੁਰ, ਐੱਸ. ਐੱਚ. ਓ. ਕੱਥੂਨੰਗਲ, ਐੱਸ. ਡੀ. ਐੱਮ. ਮਜੀਠਾ, ਡੀ. ਐੱਸ. ਪੀ. ਮਜੀਠਾ ਨੂੰ ਕਈ ਵਾਰ ਦੇ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ, ਉਲਟਾ ਸਾਡੇ ਕਿਸਾਨ ਭਰਾਵਾਂ ਦੀਆਂ ਮੋਟਰਾਂ ਚੋਰੀ, ਤਾਰਾਂ ਚੋਰੀ, ਮੱਝਾਂ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਆਏ ਦਿਨ ਬੜਾਵਾ ਦਿੱਤਾ ਜਾ ਰਿਹਾ ਹੈ ਜੋ ਕਿ ਪੁਲਿਸ ਦੀ ਮਿਲੀਭੁਗਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਜਗਜੀਵਨ ਸਿੰਘ ਤਲਵੰਡੀ ਖੁੰਮਣ ਨੇ ਕਿਹਾ ਕਿ ਅਗਰ ਆਉਣ ਵਾਲੇ ਦਿਨਾਂ ਵਿਚ ਸਾਡੇ ਕਿਸੇ ਕਿਸਾਨ ਭਰਾ ਜਾਂ ਮਜ਼ਦੂਰ ਭਰਾ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੁਲਿਸ ਥਾਣਾ ਕੱਥੂਨੰਗਲ ਹੋਵੇਗੀ, ਜਿਹੜੀ ਸਾਡੀਆਂ ਦਿੱਤੀਆਂ ਹੋਈਆਂ ਦਰਖ਼ਾਸਤਾ ਉੱਪਰ ਕਾਰਵਾਈ ਨਹੀਂ ਕਰ ਰਹੀ। 06ਏਐਸਆਰ97 ਬਾਬਾ ਜਗਜੀਵਨ ਸਿੰਘ ਤਲਵੰਡੀ
Ad Position 22
No active advertisement
ਪਿਛਲੀ ਖ਼ਬਰ ਪਿੰਗਲਵਾੜਾ ਸੰਸਥਾ ਮਨੁੱਖਤਾ ਦੀ ਸੇਵਾ ਦੇ ਨਾਲ ਨਾਲ ਸਰਬੱਤ ਦੇ ਭਲੇ ਲਈ ਵੱਡੇ ਕਾਰਜ ਕਰ ਰਹੀ- ਸੰਧੂ ਦਿੱਲੀ ਦੇ ਐਲ . ਜੀ... ਅਗਲੀ ਖ਼ਬਰ ਨਕਲੀ ਦੁੱਧ ਉਤਪਾਦਾਂ ਤੇ ਘਟੀਆ ਗੁਣਵੱਤਾ ਫਾਸਟ ਫੂਡ ਦੀ ਵਿਕਰੀ ਜ਼ੋਰਾਂ ’ਤੇ : ਭੋਮਾ ਤੇ ਠੱਠੇਵਾਲਾ
Ad Position 24