ਪ੍ਰਸਿੱਧ ਪੰਥਕ ਕਵੀਸ਼ਰ ਭਾਈ ਗੁਰਮੁਖ ਸਿੰਘ ਐੱਮ.ਏ. ਦਾ ਜਥਾ ਪੰਜਾਬ ਪਰਤਿਆ
ਬਾਬਾ ਬਕਾਲਾ ਸਾਹਿਬ, 9 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਸਿੱਖ ਪੰਥ ਦੇ ਮਹਾਨ ਕਵੀਸ਼ਰ ਮਰਹੂਮ ਜੋਗਾ ਸਿੰਘ ਜੋਗੀ ਦੇ ਸ਼ਾਗਿਰਦਾਂ ਦੀ ਦੁਨੀਆਂ ’ਚੋਂ ਪ੍ਰਸਿੱਧ ਪੰਥਕ ਕਵੀਸ਼ਰ ਭਾਈ ਗੁਰਮੁਖ ਸਿੰਘ ਐੱਮ. ਏ.
ਬਾਬਾ ਬਕਾਲਾ ਸਾਹਿਬ, 9 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਸਿੱਖ ਪੰਥ ਦੇ ਮਹਾਨ ਕਵੀਸ਼ਰ ਮਰਹੂਮ ਜੋਗਾ ਸਿੰਘ ਜੋਗੀ ਦੇ ਸ਼ਾਗਿਰਦਾਂ ਦੀ ਦੁਨੀਆਂ ’ਚੋਂ ਪ੍ਰਸਿੱਧ ਪੰਥਕ ਕਵੀਸ਼ਰ ਭਾਈ ਗੁਰਮੁਖ ਸਿੰਘ ਐੱਮ. ਏ. ਦਾ ਜਥਾ, ਪਿਛਲੇ ਕੁਝ ਮਹੀਨਿਆਂ ਤੋਂ ਅਸਾਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਮੈਲਬੋਰਨ, ਸਿਡਨੀ, ਬ੍ਰਿਸਬੇਨ, ਏਡੀਲੇਡ ਅਤੇ ਕੈਨਬਰਾ ਆਦਿ ਵਿਚ ਪੁੱਜ ਕੇ ਸਿੱਖੀ ਦਾ ਪ੍ਰਚਾਰ ਕਰਨ ਉਪਰੰਤ ਵਾਪਸ ਪੰਜਾਬ ਪਰਤ ਆਇਆ ਹੈ। ਜਥੇ ਦੇ ਮੈਂਬਰਾਂ ਭਾਈ ਗੁਰਮੁਖ ਸਿੰਘ ਐੱਮ. ਏ. ਗਿਆਨੀ ਦਲਜੀਤ ਸਿੰਘ ਸੇਖਵਾਂ, ਭਾਈ ਰਣਜੀਤ ਸਿੰਘ ਚੀਮਾ ਅਤੇ ਭਾਈ ਜੁਗਰਾਜ ਸਿੰਘ ਨੇ ਦੱਸਿਆ ਹੈ ਕਿ ਇਸ ਧਰਮ ਪ੍ਰਚਾਰ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਸ਼ਹਿਰਾਂ ਵਿਚ ਅਥਾਹ ਮਾਣ-ਸਤਿਕਾਰ ਮਿਲਿਆ ਅਤੇ ਸੰਬੰਧਿਤ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸਾਧ ਸੰਗਤ ਵਲੋਂ ਉਨ੍ਹਾਂ ਨੂੰ ਗੋਲਡ ਮੈਡਲ ਤੋਂ ਇਲਾਵਾ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ।