09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬਿਕਰਮਜੀਤ ਸਿੰਘ ਫਤਿਹਪੁਰ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਐੱਸ. ਸੀ. ਵਿੰਗ ਜ਼ਿਲ੍ਹਾ ਜਨਰਲ ਸਕੱਤਰ ਲਗਾਇਆ

ਨਵਾਂ ਪਿੰਡ, 9 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਫ਼ਤਹਿਪੁਰ ਰਾਜਪੂਤਾਂ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਮੌਕੇ ਸੰਦੀਪ ਸਿੰਘ ਏ. ਆਰ.

Ad Position 21
No active advertisement
ਅਜੀਤ ਡੈਸਕ 10-08-2026
ਨਵਾਂ ਪਿੰਡ, 9 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਫ਼ਤਹਿਪੁਰ ਰਾਜਪੂਤਾਂ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਮੌਕੇ ਸੰਦੀਪ ਸਿੰਘ ਏ. ਆਰ. ਹਲਕਾ ਇੰਚਾਰਜ ਜੰਡਿਆਲਾ ਗੁਰੂ ਵਲੋਂ ਬਿਕਰਮਜੀਤ ਸਿੰਘ ਫ਼ਤਹਿਪੁਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਏ. ਆਰ. ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠਾ ਤੇ ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਐੱਸ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਨਿਰਦੇਸ਼ਾਂ ‘ਤੇ ਬਿਕਰਮਜੀਤ ਸਿੰਘ ਫ਼ਤਹਿਪੁਰ ਰਾਜਪੂਤਾਂ ਜੋ ਕਿ ਇਕ ਜੁਝਾਰੂ ਪਾਰਟੀ ਵਰਕਰ ਹਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਐੱਸ. ਸੀ. ਵਿੰਗ ਦਾ ਜਨਰਲ ਸਕੱਤਰ ਲਗਾਇਆ ਗਿਆ ਹੈ। ਇਸ ਮੌਕੇ ਬਿਕਰਮਜੀਤ ਸਿੰਘ ਵਲੋਂ ਇਸ ਨਿਯੁਕਤੀ ਲਈ ਪਾਰਟੀ ਉੱਚ ਕਮਾਨ ਤੇ ਸੰਦੀਪ ਸਿੰਘ ਏ.ਆਰ.ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਪਟਨ ਨਿਰੰਜਨ ਸਿੰਘ ਵਡਾਲਾ ਜੌਹਲ ਹਲਕਾ ਪ੍ਰਧਾਨ ਜੰਡਿਆਲਾ ਐੱਸ.ਸੀ. ਵਿੰਗ, ਸੁਰਿੰਦਰਪਾਲ ਸਿੰਘ ਤਲਵੰਡੀ ਸਰਕਲ ਪ੍ਰਧਾਨ, ਨਵਜਿੰਦਰ ਸਿੰਘ ਨਵੀਂ ਤਲਵੰਡੀ, ਜਸਕਰਨ ਸਿੰਘ ਛਾਪਾ, ਗੁਰਮੀਤ ਸਿੰਘ ਗੁਰੀ ਪੰਜਾਬ ਪ੍ਰਧਾਨ ਡਾ.ਭੀਮਰਾਓ ਅੰਬੇਡਕਰ ਸੈਨਾ, ਜਰਨੈਲ ਸਿੰਘ ਮੱਟੀ, ਨਿਰਵੈਲ ਸਿੰਘ, ਪ੍ਰਮਜੀਤ ਸਿੰਘ ਮਿੱਟੀ ਵਾਲੇ, ਜਸਵਿੰਦਰ ਸਿੰਘ ਜੱਸਾ, ਧਰਮ ਸਿੰਘ ਤੇ ਗੋਪੀ ਛਾਪਾ, ਪੰਚ ਅਜੀਤ ਰਾਮ ਤੇ ਮੋਹਨ ਰਾਮ ਨਾਜੋਵਾਲੀ ਸਾਬਕਾ ਮੈਂਬਰ ਬਲਾਕ ਸੰਮਤੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕਲਗੀਧਰ ਪਬਲਿਕ ਸਕੂਲ ਵਿਚ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੁਧਾਰ ਲਹਿਰ ਨੌਜਵਾਨ ਸਭਾ ਵਲੋਂ ਮੋਹਲੇਕੇ ਅੱਖਾਂ ਦਾ ਮੁਫ਼ਤ ਕੈਂਪ 12 ਨੂੰ
Ad Position 24