ਸਠਿਆਲਾ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ
ਸਠਿਆਲਾ, 17 ਅਗਸਤ ( ਜਗੀਰ ਸਿੰਘ ਸਫਰੀ)- ਗੁਰੂ ਤੇਗ ਬਹਾਦਰ ਨਗਰ ਸਠਿਆਲਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨਾਲ ਭਰੀ ਬੱਸ ‘ਆਪ’ ਆਗੂ ਡਾ. ਗੁਰਵਿੰਦਰ ਸਿੰਘ ਲਾਡੀ ਦੀ ਅਗਵਾਈ ’ਚ ਰਵਾਨਾ ਕੀਤੀ ਗਈ ।
ਸਠਿਆਲਾ, 17 ਅਗਸਤ ( ਜਗੀਰ ਸਿੰਘ ਸਫਰੀ)- ਗੁਰੂ ਤੇਗ ਬਹਾਦਰ ਨਗਰ ਸਠਿਆਲਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨਾਲ ਭਰੀ ਬੱਸ ‘ਆਪ’ ਆਗੂ ਡਾ. ਗੁਰਵਿੰਦਰ ਸਿੰਘ ਲਾਡੀ ਦੀ ਅਗਵਾਈ ’ਚ ਰਵਾਨਾ ਕੀਤੀ ਗਈ । ਇਸ ਮੌਕੇ ਮੁੱਖ ਮਹਿਮਾਨ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਛੱਜਲਵੱਢੀ ਵਲੋਂ ਹਰੀ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਛੱਜਲਵੱਢੀ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਉਦੇਸ਼ ਸੰਗਤਾਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦੀ ਸਹੂਲਤ ਪ੍ਰਦਾਨ ਕਰਨਾ ਹੈ । ਇਸ ਮੌਕੇ ਫੀਲਡ ਅਫਸਰ ਜਗਰੂਪ ਕੌਰ, ਹਲਕਾ ਕੋਆਰਡੀਨੇਟਰ ਗਗਨਦੀਪ ਕੌਰ ,ਸੁਪਰਵਾਈਜ਼ਰ ਜਸ਼ਨਦੀਪ , ਸਰਬਜੀਤ ਸਿੰਘ ,ਰੇਸ਼ਮ ਸਿੰਘ, ਸਰਪੰਚ ਦਲਬੀਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਕੀਤੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਬੱਸ ਰਵਾਨਾ ਹੋਣ ਸਮੇਂ ਸੰਗਤ ਵਲੋਂ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ।