17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਲੋਕ ਸਭਾ ਹਲਕਾ ਅੰਮ੍ਰਿਤਸਰ ਇੰਚਾਰਜ ਜਰਨੈਲ ਸਿੰਘ ਢੋਟ ਦਾ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਵਲੋਂ ਸਨਮਾਨ

ਹਰਸਾ ਛੀਨਾ, 17 ਅਗਸਤ (ਕੜਿਆਲ)- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਇੰਚਾਰਜ ਜਰਨੈਲ ਸਿੰਘ ਢੋਟ ਦਾ ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਸਟੇਟ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਲੋਂ ਵਿਸੇਸ਼ ਤੌਰ ’ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਹਲਕਾ ਰਾਜਾਸਾਂਸੀ ਦੇ ‘ਆਪ’ ਅਹੁਦੇਦਾਰਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 18-08-2026
ਹਰਸਾ ਛੀਨਾ, 17 ਅਗਸਤ (ਕੜਿਆਲ)- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਇੰਚਾਰਜ ਜਰਨੈਲ ਸਿੰਘ ਢੋਟ ਦਾ ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਸਟੇਟ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਲੋਂ ਵਿਸੇਸ਼ ਤੌਰ ’ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਹਲਕਾ ਰਾਜਾਸਾਂਸੀ ਦੇ ‘ਆਪ’ ਅਹੁਦੇਦਾਰਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ । ਇਸ ਤੋਂ ਪਹਿਲਾਂ ਸ. ਢੋਟ ਦਾ ਸ. ਛੀਨਾ ਦੇ ਕੈਂਪ ਦਫਤਰ ਰਾਜਾਸਾਂਸੀ ਵਿਖੇ ਪੁੱਜਣ ’ਤੇ ‘ਆਪ’ ਆਗੂਆਂ ਤੇ ਵਰਕਰਾਂ ਵਲੋਂ ਸਵਾਗਤ ਕੀਤਾ ਗਿਆ। ‘ਅਜੀਤ’ ਨਾਲ ਸਾਂਝੇ ਤੌਰ ’ਤੇ ਗੱਲਬਾਤ ਕਰਦਿਆਂ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਅਤੇ ਲੋਕ ਸਭਾ ਹਲਕਾ ਇੰਚਾਰਜ ਜਰਨੈਲ ਸਿੰਘ ਢੋਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਸੂਬੇ ਦੀ ਪਹਿਲੀ ਸਰਕਾਰ ਹੈ, ਜਿਸ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਸਾਰੀਆਂ ਗਰੰਟੀਆਂ ਨੂੰ ਹੀ ਪੂਰਾ ਨਹੀਂ ਕੀਤਾ, ਸਗੋਂ ਉਸਤੋਂ ਵੀ ਅੱਗੇ ਵਧਦਿਆਂ ਜਨ ਹਿੱਤ ਦੀਆਂ ਉਹ ਸਕੀਮਾਂ ਵੀ ਲਾਗੂ ਕੀਤੀਆਂ, ਜਿਸ ਤੋਂ ਸੰਤੁਸ਼ਟ ਪੰਜਾਬ ਵਾਸੀ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ’ਚ ਇਕ-ਪਾਸੜ ਫੈਸਲਾ ਦੇ ਕੇ 92 ਤੋਂ ਵੱਧ ਸੀਟਾਂ ‘ਆਪ’ ਦੀ ਝੋਲੀ ਪਾਉਣਗੇ । ਇਸ ਸਮੇਂ ਉਨ੍ਹਾਂ ਨਾਲ ਕੁਲਵਿੰਦਰ ਸਿੰਘ ਔਲਖ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਨੰਬਰਦਾਰ ਯਾਦਵਿੰਦਰ ਸਿੰਘ ਛੀਨਾ, ਸਾ. ਸਰਪੰਚ ਕੰਵਲਸਮਸ਼ੇਰ ਸਿੰਘ ਸੰਧੂ, ਸਰਪੰਚ ਅੰਗਰੇਜ ਸਿੰਘ ਵਿਚਲਾ ਕਿਲ੍ਹਾ, ਮੀਡੀਆ ਇੰਚਾਰਜ ਗੁਰਬਖਸੀਸ਼ ਸਿੰਘ, ਰਣਜੀਤ ਸਿੰਘ ਰਾਣਾ ਜਸਤਰਵਾਲ, ਅਮਨਦੀਪ ਸਿੰਘ, ਸ਼ੇਰ ਸਿੰਘ ਸ਼ੈਰੀ, ਮਨਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਸਠਿਆਲਾ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ
Ad Position 24