ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਹਲਕਾ ਇੰਚਾਰਜ ਖਾਨਪੁਰ ਦੀ ਅਗਵਾਈ ਹੇਠ ਵਿਸ਼ਾਲ ਇਕੱਠ
ਬਾਬਾ ਬਕਾਲਾ ਸਾਹਿਬ, 18 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਆ ਰਹੇ ਸਾਲਾਨਾ ਰੱਖੜ ਪੁੰਨਿਆ ਜੋੜ ਮੇਲਾ ਉਪਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਵਲੋਂ ਵਿਸ਼ਾਲ ਕਾਨਫਰੰਸ ਨੂੰ ਲੈ ਕੇ ਪਾਰਟੀ ਵਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ । ਅੱਜ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਦੇ ਜੱਦੀ ਪਿੰਡ ਖਾਨਪੁਰ ਵਿਖੇ ਉਨ੍ਹਾਂ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਦੀ 28 ਅਗਸਤ ਨੂੰ ਹੋਣ ਵਾਲੀ ਪੰਥਕ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਵਿਸ਼ਾਲ ਮੀਟਿੰਗ ਕੀਤੀ ਗਈ ।
ਬਾਬਾ ਬਕਾਲਾ ਸਾਹਿਬ, 18 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਆ ਰਹੇ ਸਾਲਾਨਾ ਰੱਖੜ ਪੁੰਨਿਆ ਜੋੜ ਮੇਲਾ ਉਪਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਵਲੋਂ ਵਿਸ਼ਾਲ ਕਾਨਫਰੰਸ ਨੂੰ ਲੈ ਕੇ ਪਾਰਟੀ ਵਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ । ਅੱਜ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਦੇ ਜੱਦੀ ਪਿੰਡ ਖਾਨਪੁਰ ਵਿਖੇ ਉਨ੍ਹਾਂ ਦੀ ਅਗਵਾਈ ਹੇਠ ਬਾਬਾ ਬਕਾਲਾ ਸਾਹਿਬ ਦੀ 28 ਅਗਸਤ ਨੂੰ ਹੋਣ ਵਾਲੀ ਪੰਥਕ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਵਿਸ਼ਾਲ ਮੀਟਿੰਗ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਉਚੇਚੇ ਤੌਰ ’ਤੇ ਪੁੱਜ ਕੇ ਪੰਥਕ ਕਾਨਫਰੰਸ ਸੰਬੰਧੀ ਲੋਕਾਂ ਨੂੰ ਪ੍ਰੇਰਿਆ ਅਤੇ ਦਾਅਵਾ ਕੀਤਾ ਕਿ ਐਤਕੀਂ ਹੋਣ ਜਾ ਰਹੀ ਕਾਨਫਰੰਸ, ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ । ਖਾਨਪੁਰ ਨੇ ਕਿਹਾ ਕਿ ਸੰਗਤਾਂ ਦੇ ਵੱਡੇ ਇਕੱਠ ਨੂੰ ਮੁੱਖ ਰੱਖਦਿਆਂ ਪਾਰਟੀ ਵਲੋਂ ਪਾਰਟੀ ਵਲੋਂ ਵੱਡੇ ਪ੍ਰਬੰਧ ਕੀਤੇ ਜਾਣਗੇ ਅਤੇ ਇਸ ਕਾਨਫਰੰਸ ਨੇ ਹੀ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹਣਾ ਹੈ । ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੈੜਾ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਦਫ਼ਤਰ ਸਕੱਤਰ ਪੰਜਾਬ ਪ੍ਰਗਟ ਸਿੰਘ ਮੀਆਂਵਿੰਡ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਮੋਕੇ, ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ, ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਦਿਲਬਾਗ ਸਿੰਘ ਮੀਆਂਵਿੰਡ, ਸਰਕਲ ਪ੍ਰਧਾਨ ਗੁਰਦਰਸ਼ਨ ਸਿੰਘ ਖਿਲਚੀਆਂ, ਸਰਕਲ ਪ੍ਰਧਾਨ ਚਰਨਜੀਤ ਸਿੰਘ ਬੁਤਾਲਾ, ਸਰਕਲ ਪ੍ਰਧਾਨ ਪਵਨਦੀਪ ਸਿੰਘ ਏਕਲਗੱਡਾ, ਦਲੀਪ ਸਿੰਘ ਏਕਲਗੱਡਾ, ਦਲਬੀਰ ਸਿੰਘ ਖੋਜਕੀਪੁਰ, ਦਲਬੀਰ ਸਿੰਘ ਦੋਲੋਨੰਗਲ, ਜੋਗਿੰਦਰ ਸਿੰਘ ਦੋਲੋਨੰਗਲ, ਮੇਜਰ ਸਿੰਘ ਖਾਨਪੁਰ, ਬਲਦੇਵ ਸਿੰਘ ਖਾਨਪੁਰ, ਜਸਪਾਲ ਸਿੰਘ ਖਾਨਪੁਰ, ਗੁਰਪ੍ਰੀਤ ਸਿੰਘ ਖਾਨਪੁਰ, ਸਾਬਕਾ ਮੈਂਬਰ ਮਲਕੀਤ ਸਿੰਘ ਖਾਨਪੁਰ, ਸੁੱਖਜੀਤ ਸਿੰਘ ਗਿੱਲ ਖਾਨਪੁਰ ਅਤੇ ਪਿੰਡ ਖਾਨਪੁਰ ਦੀ ਸਮੁੱਚੀ ਸੰਗਤ ਹਾਜ਼ਰ ਸੀ ।