ਸਾਬਕਾ ਵਿਧਾਇਕ ਭਲਾਈਪੁਰ ਵਲੋਂ ਹਲਕੇ ਦੇ ਸਾਬਕਾ ਸੈਨਿਕਾਂ ਨਾਲ ਅਹਿਮ ਮੀਟਿੰਗ-ਕਾਨਫ਼ਰੰਸ ਲਈ ਕੀਤਾ ਪ੍ਰੇਰਿਤ
ਬਾਬਾ ਬਕਾਲਾ ਸਾਹਿਬ, 18 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ) -ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਰੱਖੜ ਪੁੰਨਿਆ ਮੌਕੇ ਮਿਤੀ 28 ਅਗਸਤ ਨੂੰ ਕਾਂਗਰਸ ਪਾਰਟੀ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ਵਿਚ ਜੁੱਟੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਅੱਜ ਇੱਥੇ ਅਮਨ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ ਵਿਖੇ ਸਾਬਕਾ ਸੈਨਿਕਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਜਿਸਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਮੇਲਾ ਰੱਖੜ ਪੁੰਨਿਆ ਮੌਕੇ ਕਾਂਗਰਸ ਪਾਰਟੀ ਵਲੋਂ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਕੇਂਦਰ ਤੋਂ ਵੀ ਆਗੂ ਸਾਹਿਬਾਨ ਪੁੱਜਣਗੇ ਅਤੇ ਆ ਰਹੀਆਂ 2027 ਦੀਆਂ ਚੋਣਾਂ ਲਈ ਭਵਿੱਖ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ । ਇਸ ਮੌਕੇ ਸਾਬਕਾ ਫੌਜੀਆਂ ਵਲੋਂ ਕੈਪਟਨ ਜੋਬਨਜੀਤ ਸਿੰਘ ਲਿੱਦੜ, ਸੂਬੇ: ਇੰਦਰਜੀਤ ਸਿੰਘ ਸਰਪੰਚ ਸੇਰੋਂ, ਸੂਬੇ: ਨਿਰਮਲ ਸਿੰਘ, ਕੈਪਟਨ ਸੁਰਜੀਤ ਸਿੰਘ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਸਾ: ਸਰਪੰਚ ਸ: ਦਲਜੀਤ ਸਿੰਘ ਭੱਪੀ (ਦੋਵੇਂ ਸੰਮਤੀ ਮੈਂਬਰ), ਜਨਰਲ ਸਕੱਤਰ ਗੁਰਦਿਆਲ ਸਿੰਘ ਕੰਗ ਬੁਟਾਰੀ, ਪ੍ਰਧਾਨ ਰੌਬਿਨ ਮਾਨ, ਗੁਰਮੇਜ ਸਿੰਘ ਚੀਮਾਂ ਵੜੈਚ, ਚੈਂਚਲ ਸਿੰਘ ਭੁੱਲਰ, ਪ੍ਰਧਾਨ ਜੈਵਿੰਦਰ ਸਿੰਘ ਭੁੱਲਰ ਤੋਂ ਇਲਾਵਾ ਸਾਬਕਾ ਫੌਜੀਆਂ ਵਿੱਚ ਸੰਤੋਖ ਸਿੰਘ ਹਸਨਪੁਰ, ਸਰਪੰਚ ਗੁਲਜ਼ਾਰ ਸਿੰਘ, ਜੋਗਿੰਦਰ ਸਿੰਘ ਖਿਲਚੀਆਂ, ਸੂਬੇ: ਦਸੰਧਾ ਸਿੰਘ, ਸਤਪਾਲ ਸਿੰਘ ਖਾਨਪੁਰ, ਦਿਲਬਾਗ ਸਿੰਘ ਵਡਾਲਾ, ਹਵਾਲਦਾਰ ਜੋਗਿੰਦਰ ਸਿੰਘ ਖਿਲਚੀਆਂ, ਕੈਪਟਨ ਨਸੀਬ ਸਿੰਘ ਪੱਲ੍ਹਾ, ਸੂਬੇ: ਮੇਜਰ ਬੀਰ ਸਿੰਘ ਜੱਲੂਵਾਲ ਆਦਿ ਹਾਜ਼ਰ ਸਨ ।