21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿੰਡ ਧੂਲਕਾ ਵਿਖੇ ਸਰਪੰਚ ਮਿੱਠੂ ਧੂਲਕਾ ਦੀ ਅਗਵਾਈ ਹੇਠ ਕੀਤੀ ਵਿਸ਼ਾਲ ਲੋਕ ਮਿਲਣੀ

ਬਾਬਾ ਬਕਾਲਾ ਸਾਹਿਬ, 20 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਪਿੰਡ ਧੂਲਕਾ ਵਿਖੇ ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲਕਾ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕੀਤਾ ਹੈ, ਲੋਕ ਆਪ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ ਅਤੇ ਪੰਜਾਬ ਵਿਚ ਮੁੜ ਤੋਂ 2027 ਦੀਆਂ ਚੋਣਾਂ ਵਿਚ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ।

Ad Position 21
No active advertisement
ਪਿੰਡ ਧੂਲ਼ਕਾ ਵਿਖੇ ਪ੍ਰਭਾਵਸ਼ਾਲੀ ਲੋਕ ਮਿਲਣੀ ਦੌਰਾਨ ਸੰਬੋਧਿਨ ਕਰਦਿਆਂ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲ਼ਕਾ ਅਤੇ ਹਾਜ਼ਰ ਇਕੱਤਰ ਲੋਕ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ 21-08-2026
ਬਾਬਾ ਬਕਾਲਾ ਸਾਹਿਬ, 20 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਪਿੰਡ ਧੂਲਕਾ ਵਿਖੇ ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲਕਾ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕੀਤਾ ਹੈ, ਲੋਕ ਆਪ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ ਅਤੇ ਪੰਜਾਬ ਵਿਚ ਮੁੜ ਤੋਂ 2027 ਦੀਆਂ ਚੋਣਾਂ ਵਿਚ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ । ਉਨ੍ਹਾਂ 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਆ ਅਤੇ ਕਿਹਾ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸੀਨੀਅਰ ਲੀਡਰਸ਼ਿਪ ਪੁਜੇਗੀ, ਜਿਨ੍ਹਾਂ ਵਲੋਂ ਦਿੱਤੇ ਜਾਣ ਵਾਲੇ ਨਵੇਂ ਪ੍ਰੋਗਰਾਮ ਤੋਂ ਜਾਣੂ ਹੋਈਏ । ਇਸ ਮੌਕੇ ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲਕਾ, ਗੁਰਪ੍ਰਤਾਪ ਸਿੰਘ ਬਾਊ, ਤਰਸੇਮ ਸਿੰਘ, ਮਾਧਾ ਸਿੰਘ, ਕੁੰਨਣ ਸਿੰਘ, ਮੁਖਤਾਰ ਸਿੰਘ, ਅਜੀਤ ਸਿੰਘ, ਬਲਜੀਤ ਕੌਰ, ਅਮਨਦੀਪ ਕੌਰ, ਰਣਜੀਤ ਕੌਰ (ਸਾਰੇ ਪੰਚ), ਡਾ: ਸਰਬਜੀਤ ਸਿੰਘ ਧੂਲਕਾ, ਪਲਵਿੰਦਰ ਸਿੰਘ, ਜੋਧ ਸਿੰਘ, ਹਰਜਿੰਦਰ ਸਿੰਘ, ਪਸਤੌਲ ਸਿੰਘ, ਅੰਗਰੇਜ ਸਿੰਘ, ਦਲਜੀਤ ਸਿੰਘ, ਅਜੀਤ ਸਿੰਘ ਠੇਕੇਦਾਰ, ਬਲਦੇਵ ਸਿੰਘ, ਪ੍ਰਗਟ ਸਿੰਘ ਫੋਜੀ, ਗੁਰਦੀਪ ਸਿੰਘ, ਸਾਹਿਬ ਸਿੰਘ, ਕਰਮ ਸਿੰਘ, ਨਿਰਮਲ ਸਿੰਘ, ਹਰਪਾਲ ਸਿੰਘ (ਸਾਰੇ ਧੂਲਕਾ) ਤੋਂ ਇਲਾਵਾ ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਚੇਅਰਮੈਨ ਗੁਰਦੇਵ ਸਿੰਘ ਆੜਤੀ, ਸਰਪੰਚ ਫਲਵਿੰਦਰ ਸਿੰਘ ਖਿਲਚੀਆਂ, ਵਿਸ਼ਾਲ ਮੰਨਣ, ਵਾਇਸ ਚੇਅਰਮੈਨ ਯੋਗਰਾਜ ਸਿੰਘ ਜੋਗੀ ਟੌਂਗ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ, ਸਰਪੰਚ ਗੁਰਜੀਤ ਸਿੰਘ ਫੱਤੂਵਾਲ ਅਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਰੰਜਿਸ਼ ਨੂੰ ਲੈ ਕੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰਨ ਦੇ ਲਗਾਏ ਦੋਸ਼ ਅਗਲੀ ਖ਼ਬਰ ਅਸਤੀਫ਼ੇ ਤੋਂ ਬਾਅਦ ਦਿਲਬਾਗ ਸਿੰਘ ਕੋਹਾਲੀ ਨੇ ‘ਆਪ’ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ ਹਲਕਾ ਇੰਚਾਰਜ ਵਲੋਂ ਅੱਖੋਂ-ਪਰੋਖੇ...
Ad Position 24