21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਰੰਜਿਸ਼ ਨੂੰ ਲੈ ਕੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰਨ ਦੇ ਲਗਾਏ ਦੋਸ਼

ਚੋਗਾਵਾਂ, 20 ਅਗਸਤ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬਹੁ ਚਰਚਿਤ ਚੱਕ ਮਿਸ਼ਰੀ ਖਾਂ ਵਿਖੇ ਰੰਜਿਸ਼ ਨੂੰ ਲੈ ਕੇ ਹੋਈ ਤਕਰਾਰ ’ਚ ਗੰਭੀਰ ਸੱਟਾਂ ਲਗਾਉਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਕੁਲਬੀਰ ਸਿੰਘ ਚੱਕ ਮਿਸ਼ਰੀ ਖਾਂ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਕਾਬਲ ਸਿੰਘ ਕਾਬੀ, ਬਿੱਲਾ, ਮਾਲੂ ਤੇ ਹੋਰਨਾਂ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ।

Ad Position 21
No active advertisement
ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜ਼ੇਰੇ ਇਲਾਜ ਕੁਲਬੀਰ ਸਿੰਘ ਅਤੇ ਦੂਜੀ ਧਿਰ ਦਾ ਕਾਬਲ ਸਿੰਘ ਜ਼ੇਰੇ ਇਲਾਜ ਅਧੀਨ। ਤਸਵੀਰਾਂ : ਗੁਰਵਿੰਦਰ ਸਿੰਘ ਕਲਸੀ 21-08-2026
ਚੋਗਾਵਾਂ, 20 ਅਗਸਤ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬਹੁ ਚਰਚਿਤ ਚੱਕ ਮਿਸ਼ਰੀ ਖਾਂ ਵਿਖੇ ਰੰਜਿਸ਼ ਨੂੰ ਲੈ ਕੇ ਹੋਈ ਤਕਰਾਰ ’ਚ ਗੰਭੀਰ ਸੱਟਾਂ ਲਗਾਉਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜੇਰੇ ਇਲਾਜ ਕੁਲਬੀਰ ਸਿੰਘ ਚੱਕ ਮਿਸ਼ਰੀ ਖਾਂ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਕਾਬਲ ਸਿੰਘ ਕਾਬੀ, ਬਿੱਲਾ, ਮਾਲੂ ਤੇ ਹੋਰਨਾਂ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ। ਇਸੇ ਰੰਜਿਸ਼ ਦੇ ਚਲਦਿਆਂ ਉਕਤ ਵਿਅਕਤੀਆਂ ਨੇ ਦਾਤਰ ਕਿਰਪਾਨਾਂ ਨਾਲ ਮੇਰੇ ਉੱਪਰ ਜਾਨ ਲੇਵਾ ਹਮਲਾ ਕਰ ਦਿੱਤਾ। ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿਚ ਮੈਨੂੰ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ। ਇਸ ਸੰਬੰਧੀ ਵਿਰੋਧੀ ਧਿਰ ਦੇ ਕਾਬਲ ਸਿੰਘ ਕਾਬੀ ਤੇ ਹੋਰਨਾਂ ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਰਾਜੂ ਸਿੰਘ, ਵਿਸ਼ਾਲ ਸਿੰਘ, ਪ੍ਰਿੰਸ, ਜੀਤੂ ਸਿੰਘ, ਲਵਪ੍ਰੀਤ ਸਿੰਘ, ਬਲਜੀਤ ਸਿੰਘ ਜਗਬੀਰ ਸਿੰਘ ਜੱਗੋ, ਕੁਲਬੀਰ ਸਿੰਘ, ਮੇਜਰ ਸਿੰਘ, ਲਵਪ੍ਰੀਤ ਸਿੰਘ ਲਵਲੀ, ਹਰਮਨ, ਵਿਜੇ ਆਦਿ ਨੇ ਦਾਤਰ ਕਿਰਪਾਨਾਂ ਨਾਲ ਲੈਸ ਹੋ ਕੇ ਮੈਨੂੰ ਸੱਟਾਂ ਲਗਾ ਦਿੱਤੀਆਂ। ਉਨ੍ਹਾਂ ਉਲਟਾ ਦੋਸ਼ ਲਗਾਇਆ ਕਿ ਇਹ ਝਗੜਾ ਸਵੇਰੇ 9 ਵਜੇ ਹੋਇਆ ਕੁਲਬੀਰ ਸਿੰਘ ਰਾਤ 9 ਵਜੇ ਨਾਜਾਇਜ਼ ਸੱਟਾਂ ਲਗਾ ਕੇ ਹਸਪਤਾਲ ਦਾਖਲ ਹੋਇਆ। ਇਸ ਸੰਬੰਧੀ ਪੁਲਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬਿਆਸ ਦਰਿਆ ’ਚ ਪਾਣੀ ਦੇ ਪੱਧਰ ’ਚ ਹੋਇਆ ਵਾਧਾ ਆਸ-ਪਾਸ ਦੇ ਲੋਕਾਂ ’ਚ ਬਣਿਆ ਸਹਿਮ ਦਾ ਮਾਹੌਲ ਅਗਲੀ ਖ਼ਬਰ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪਿੰਡ ਧੂਲਕਾ ਵਿਖੇ ਸਰਪੰਚ ਮਿੱਠੂ ਧੂਲਕਾ ਦੀ ਅਗਵਾਈ ਹੇਠ ਕੀਤੀ ਵਿਸ਼ਾਲ ਲੋਕ ਮਿਲਣੀ
Ad Position 24