21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਿਆਸ ਦਰਿਆ ’ਚ ਪਾਣੀ ਦੇ ਪੱਧਰ ’ਚ ਹੋਇਆ ਵਾਧਾ ਆਸ-ਪਾਸ ਦੇ ਲੋਕਾਂ ’ਚ ਬਣਿਆ ਸਹਿਮ ਦਾ ਮਾਹੌਲ

ਬਿਆਸ, 20 ਅਗਸਤ (ਨਰਿੰਦਰ ਸਿੰਘ)-ਬਿਆਸ ਦਰਿਆ ਦੇ ਪਾਣੀ ਦੇ ਪੱਧਰ ’ਚ ਸਭ ਤੋਂ ਵੱਧ ਗੇਜ਼ ਬੀਤੀ ਰਾਤ ਤੜਕੇ 02. 00 ਵਜੇ ਨੂੰ ਹੋਈ ਜੋ ਕਿ 738.

Ad Position 21
No active advertisement
ਬਿਆਸ ਦਰਿਆ ਤੋਂ ਗੇਜ਼ ਦਰਸਾਉਂਦੀ ਹੋਈ ਤਸਵੀਰ। (ਸੱਜੇ) ਜਲ ਵਿਭਾਗ ਤੋਂ ਗੇਜ਼ ਰੀਡਰ ਉਮੇਦ ਸਿੰਘ ਜਾਣਕਾਰੀ ਦਿੰਦੇ ਹੋਏ। ਤਸਵੀਰ : ਨਰਿੰਦਰ ਸਿੰਘ 21-08-2026
ਬਿਆਸ, 20 ਅਗਸਤ (ਨਰਿੰਦਰ ਸਿੰਘ)-ਬਿਆਸ ਦਰਿਆ ਦੇ ਪਾਣੀ ਦੇ ਪੱਧਰ ’ਚ ਸਭ ਤੋਂ ਵੱਧ ਗੇਜ਼ ਬੀਤੀ ਰਾਤ ਤੜਕੇ 02.00 ਵਜੇ ਨੂੰ ਹੋਈ ਜੋ ਕਿ 738.00 ’ਤੇ ਪਹੁੰਚੀ ਅਤੇ ਡਿਸਚਾਰਜ ਲੈਵਲ 61,800 ਕਿਊਸਿਕ ਰਿਹਾ। ਹੌਲੀ-ਹੌਲੀ ਇਹ ਪੱਧਰ 738.00 ਦੀ ਗੇਜ਼ ਤੋਂ ਘੱਟਦਾ ਨਜ਼ਰ ਆਇਆ, ਪਰ ਪਾਣੀ ਦਾ ਪੱਧਰ 737.00 ਦੀ ਗੇਜ਼ ’ ਤੇ ਹੀ ਜ਼ਿਆਦਾ ਸਥਿਰ ਰਿਹਾ। ਕੁਝ ਪੁਆਇੰਟ ਹੇਠਾਂ ਆ ਕੇ ਫਿਰ 737.00 ਦੀ ਗੇਜ਼ ‘ਤੇ ਰਿਹਾ ਅਤੇ ਡਿਚਾਰਜ ਲੈਵਲ 47,800 ਕਿਊਸਿਕ ਸੀ। ਵਧੇਰੇ ਜਾਣਕਾਰੀ ’ਚ ਜਲ ਵਿਭਾਗ ਦੇ ਗੇਜ਼ ਰੀਡਰ ਉਮੇਦ ਸਿੰਘ ਨੇ ਦੱਸਿਆ ਕਿ ਇਸ ਸਾਲ ਅਗਸਤ ਮਹੀਨੇ ‘ਚ ਇਹ ਪਾਣੀ ਦਾ ਪੱਧਰ ਸਭ ਤੋਂ ਵੱਧ ਨੋਟ ਕੀਤਾ ਗਿਆ, ਜੋ ਕਿ ਕਰੀਬ ਇੱਕ ਮਹੀਨਾ ਪਹਿਲਾਂ 18 ਜੁਲਾਈ ’ਚ ਸਭ ਤੋਂ ਵੱਧ ਕਰੀਬ 736.00 ਜਾਂ ਇਸ ਤੋਂ ਘੱਟ ਹੀ ਰਹਿੰਦਾ ਸੀ, ਪਰ ਅੱਜ ਦੀ ਸਥਿਤੀ ਵੱਖ ਹੈ, ਇਹ ਪਾਣੀ ਬਰਸਾਤਾਂ ਦਾ ਹੈ ਅਤੇ ਪੌਂਗ ਡੈਮ ’ਚੋਂ ਵੀ ਆ ਰਿਹਾ ਹੈ। ਉਮੇਦ ਸਿੰਘ ਦਾ ਕਹਿਣਾ ਸੀ ਕਿ ਸਥਿਤੀ ’ਚ ਕੁਝ ਵੀ ਹੋ ਸਕਦਾ ਹੈ ਆਉਣ ਵਾਲੇ ਸਮੇਂ ‘ਚ ਪਾਣੀ ਦਾ ਵਾਧਾ ਹੋ ਵੀ ਸਕਦਾ ਹੈ, ਜੇਕਰ ਬਰਸਾਤਾਂ ਇਸੇ ਤਰ੍ਹਾਂ ਰਹੀਆਂ ਤਾਂ ਆਸ ਪਾਸ ਪਿੰਡਾਂ ਦੇ ਆਮ ਲੋਕਾਂ ’ਚ ਸਹਿਮ ਦਾ ਮਹੌਲ ਬਣਿਆ ਨਜ਼ਰ ਆਇਆ, ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਸੇ ਤਰ੍ਹਾਂ ਰਿਹਾ ਮੌਸਮ ਦਾ ਹਾਲ ਜਾਂ ਬਰਸਾਤਾਂ ਦਾ ਤਾਂ ਪਿਛਲ਼ੇ ਸਾਲ ਵਾਂਗ ਅਗਲੇ ਕੁਝ ਦਿਨਾਂ ‘ਚ ਪਾਣੀ ਵੱਧਣ ਨਾਲ ਹੜ੍ਹਾਂ ਦੀ ਮਾਰ ਨੂੰ ਝੱਲਣਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਬਿਆਸ ਦਰਿਆ ‘ਤੇ ਬਣੀ ਗੇਜ਼ ਰੀਡਿੰਗ 740 ਯੈਲੋ ਅਲਰਟ, 742 ਔਰੈਂਜ ਅਲਰਟ ਅਤੇ 744 ਰੈੱਡ ਅਲਰਟ ਦਰਸਾਉਂਦੀ ਹੈ। 738.50 ਤੋਂ ਪਾਣੀ ਨਾਲ ਲਗਦੇ ਨੀਵੇਂ ਖੇਤਾਂ ਅਤੇ ਨੀਵੇਂ ਘਰਾਂ ਨੂੰ ਵੜ ਕੇ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਆਗੂ ਕੋਟਲਾ ਦੀ ਜਤਿੰਦਰ ਸਿੰਘ ਮਹਿਤਾ ਚੌਕ ਦੇ ਗ੍ਰਹਿ ਵਿਖੇ ਹੋਈ ਪਲੇਠੀ ਮੀਟਿੰਗ ਅਗਲੀ ਖ਼ਬਰ ਰੰਜਿਸ਼ ਨੂੰ ਲੈ ਕੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰਨ ਦੇ ਲਗਾਏ ਦੋਸ਼
Ad Position 24