ਸੀ.ਕੇ.ਡੀ. ਵਲੋਂ ਵਿਦਿਆਰਥੀਆਂ ਨੂੰ ‘ਖੇਡ ਪਿਟਾਰੀ’ ਰਾਹੀਂ ਪੁਸਤਕਾਂ ਨਾਲ ਜੋੜਣ ਦੀ ਪਹਿਲਕਦਮੀ
ਅੰਮ੍ਰਿਤਸਰ, 21 ਅਗਸਤ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਵਲੋਂ ਆਪਣੇ ਪ੍ਰਬੰਧ ਅਧੀਨ ਚੱਲ ਰਹੇ ਸਮੂਹ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੋੜਣ ਅਤੇ ਸਿੱਖਣ-ਪੜ੍ਹਨ ਦੀ ਰੁਚੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਸੀ.
ਅੰਮ੍ਰਿਤਸਰ, 21 ਅਗਸਤ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਵਲੋਂ ਆਪਣੇ ਪ੍ਰਬੰਧ ਅਧੀਨ ਚੱਲ ਰਹੇ ਸਮੂਹ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੋੜਣ ਅਤੇ ਸਿੱਖਣ-ਪੜ੍ਹਨ ਦੀ ਰੁਚੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ। ਸੀ.ਕੇ.ਡੀ. ਐਲੂਮਨੀ ਡਾ. ਪ੍ਰਭਜੋਤ ਕੌਰ ਸੰਧੂ ਵਲੋਂ ਪ੍ਰੋਜੈਕਟ ‘ਕਿਤਾਬ ਬੋਲਦੀ ਹੈ-ਪੜੋ ਤੇ ਵਧੋ’ ਅਧੀਨ ਤਿਆਰ ਕੀਤੀ ਗਈ ਖੇਡ ਪਿਟਾਰੀ ਕਿੱਟ ਬੱਚਿਆਂ ਲਈ ਲਾਇਬ੍ਰੇਰੀ ਵਿਚ ਪੜ੍ਹਾਈ ਨੂੰ ਰਵਾਇਤੀ ਢੰਗ ਦੀ ਬਜਾਏ ਖੇਡਾਂ, ਗਤੀਵਿਧੀਆਂ ਰਾਹੀਂ ਮਨੋਰੰਜਕ ਅਤੇ ਦਿਲਚਸਪ ਬਣਾਉਣ ਦਾ ਉਪਰਾਲਾ ਹੈ। ਇਸ ਖੇਡ ਪਿਟਾਰੀ ਵਿਚ ਲਗਭਗ 16 ਤਰ੍ਹਾਂ ਦੀਆਂ ਵੱਖ-ਵੱਖ ਰਚਨਾਤਮਿਕ ਅਤੇ ਵਿੱਦਿਅਕ ਗਤੀਵਿਧੀਆਂ ਸ਼ਾਮਲ ਕੀਤੀਆਂ ਗਈਆਂ ਹਨ ਜਿਸ ਵਿਚ ਫਲੈਸ਼ ਕਾਰਡ, ਸਨੇਕ ਐਂਡ ਲੇਡਰ, ਸ਼ਬਦ ਰਚਨਾ, ਮੁਹਾਵਰੇ, ਬੁਝਾਰਤਾਂ, ਕਲੇਅ ਨਾਲ ਕ੍ਰੀਏਟਿਵ ਪ੍ਰੋਜੈਕਟ ਬਣਾਉਣ ਵਰਗੀਆਂ ਗਤੀਵਿਧੀਆਂ ਸ਼ਾਮਿਲ ਹਨ। ਚੀਫ਼ ਖ਼ਾਲਸਾ ਦੀਵਾਨ ਭਾਈ ਵੀਰ ਸਿੰਘ ਜੀ ਲਾਇਬ੍ਰੇਰੀ ਵਿਖੇ ਗੱਲਬਾਤ ਦੌਰਾਨ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ‘ਕਿਤਾਬ ਬੋਲਦੀ ਹੈ ਪੜ੍ਹੋ ਅਤੇ ਵੱਧੋ’ ਮੁਹਿੰਮ ਦਾ ਮੁੱਖ ਉਦੇਸ਼ ਬੱਚਿਆਂ ਅਤੇ ਪੁਸਤਕਾਂ ਵਿਚਕਾਰ ਇਕ ਮਜ਼ਬੂਤ ਜੁੜਾਅ ਪੈਦਾ ਕਰਨਾ ਹੈ। ਦੀਵਾਨ ਦੇ ਆਨਰੇਰੀ ਰਮਣੀਕ ਸਿੰਘ ਫ੍ਰੀਡਮ ਨੇ ਕਿਹਾ ਕਿ ਲਾਇਬ੍ਰੇਰੀ ਕਿਤਾਬਾਂ ਰੱਖਣ ਦੀ ਥਾਂ ਨਹੀਂ ਸਗੋਂ ਬੱਚਿਆਂ ਦੀ ਕਲਪਨਾ, ਸੋਚਣ ਦੀ ਸਮਰੱਥਾ, ਭਾਸ਼ਾਈ ਵਿਕਾਸ ਅਤੇ ਰਚਨਾਤਮਿਕਤਾ ਨੂੰ ਵਿਕਸਤ ਕਰਨ ਦਾ ਕੇਂਦਰ ਹੋਣਾ ਚਾਹੀਦਾ ਹੈ। ਅਕਸਰ ਬੱਚੇ ਲਾਇਬ੍ਰੇਰੀ ਵਿਚ ਬੈਠ ਕੇ ਪੁਸਤਕਾਂ ਪੜ੍ਹਨ ਨਾਲ ਜਲਦੀ ਨੀਰਸ ਹੋ ਜਾਂਦੇ ਹਨ ਅਤੇ ਕਿਤਾਬਾਂ ਨਾਲ ਜੁੜਾਅ ਨਹੀਂ ਬਣਾ ਪਾਉਂਦੇ। ਖੇਡ ਪਿਟਾਰੀ ਰਾਹੀਂ ਬੱਚੇ ਖੇਡਦੇ-ਖੇਡਦੇ ਪੜ੍ਹਨਾ, ਸਿੱਖਣਾ, ਕਲਪਨਾ ਕਰਨਾ ਅਤੇ ਨਵੀਆਂ ਚੀਜ਼ਾਂ ਬਣਾਉਣੀਆਂ ਆਪ ਮੁਹਾਰੇ ਸਿਖ ਜਾਂਦੇ ਹਨ। ਇਸ ਮੌਕੇ ਡਾਇਰੈਕਟਰ ਸਿੱਖਿਆ ਡਾ. ਏ.ਪੀ.ਐੱਸ. ਚਾਵਲਾ, ਡਿਪਟੀ ਡਾਇਰੈਕਟਰ ਉਰਮਿੰਦਰ ਕੌਰ, ਡਾ. ਜਸਵਿੰਦਰ ਕੌਰ ਆਦਿ ਹਾਜ਼ਰ ਸਨ।