02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜਮਹੂਰੀ ਕਿਸਾਨ ਸਭਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਚੇਤਨਪੁਰਾ, 1 ਸਤੰਬਰ (ਮਹਾਂਬੀਰ ਸਿੰਘ ਗਿੱਲ)-ਜਮਹੂਰੀ ਕਿਸਾਨ ਸਭਾ ਪੰਜਾਬ ਦੀ ਏਰੀਆ ਕਮੇਟੀ ਮੱਲੂ ਨੰਗਲ ਚੇਤਨਪੁਰਾ ਦੀ ਮੀਟਿੰਗ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਮਹਿਲ ਜੰਡਿਆਲਾ ਵਿਖੇ ਗੁਰਜੀਤ ਸਿੰਘ ਦਬੁਰਜੀ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿਚ ਕਰੀਬ 10 ਪਿੰਡਾਂ ਦੇ ਕਿਸਾਨ ਹਾਜ਼ਰ ਸਨ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮਲੂ ਨੰਗਲ ਨੇ ਦੱਸਿਆ ਕਿ ਇਹ ਮੀਟਿੰਗਾਂ 20 ਸਤੰਬਰ ਚਲੋ ਜਲੰਧਰ ਦੇ ਨਾਅਰੇ ਹੇਠ ਪਿੰਡ ਕੀਤੀਆਂ ਜਾਣਗੀਆਂ ਜਿਸ ਦਾ ਮਕਸਦ ਆਉਣ ਵਾਲੀ 20 ਸਤੰਬਰ ਨੂੰ ਪੰਜਾਬ ਦੀਆਂ ਦੋ ਵੱਡੀਆਂ ਜਥੇਬੰਦੀਆਂ ਦਾ ਰਲੇਵਾਂ ਹੋਣ ਜਾ ਰਿਹਾ ਹੈ ਅਤੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵੱਡੀ ਰੈਲੀ ਕਰਕੇ ਭਾਰਤ ਦੀ ਇਕ ਵੱਡੀ ਜਥੇਬੰਦੀ ਦੇ ਰੂਪ ਵਿਚ 21 ਅਤੇ 22 ਸਤੰਬਰ ਨੂੰ ਦੇਸ਼ ਭਰ ਦੇ ਵੱਖ-ਵੱਖ ਸਟੇਟਾਂ ਤੋਂ ਕਰੀਬ 800 ਡੈਲੀਗੇਟ ਦੋ ਦਿਨ ਦੇ ਇਜਲਾਸ ਉਪਰੰਤ ਆਲ ਇੰਡੀਆ ਦੀ ਕਮੇਟੀ ਬਣਾਈ ਜਾਵੇਗੀ। ਇਸ ਮੌਕੇ ਸਮਾਜ ਸੇਵੀ ਇੰਦਰਜੀਤ ਸਿੰਘ ਬੰਬ, ਸਤਨਾਮ ਸਿੰਘ ਬੂਆ ਨੰਗਲੀ ਸਾਬਕਾ ਸਰਪੰਚ ਨੇ ਵੀ ਸੰਬੋਧਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਚੇਤਨਪੁਰਾ, 1 ਸਤੰਬਰ (ਮਹਾਂਬੀਰ ਸਿੰਘ ਗਿੱਲ)-ਜਮਹੂਰੀ ਕਿਸਾਨ ਸਭਾ ਪੰਜਾਬ ਦੀ ਏਰੀਆ ਕਮੇਟੀ ਮੱਲੂ ਨੰਗਲ ਚੇਤਨਪੁਰਾ ਦੀ ਮੀਟਿੰਗ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਮਹਿਲ ਜੰਡਿਆਲਾ ਵਿਖੇ ਗੁਰਜੀਤ ਸਿੰਘ ਦਬੁਰਜੀ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿਚ ਕਰੀਬ 10 ਪਿੰਡਾਂ ਦੇ ਕਿਸਾਨ ਹਾਜ਼ਰ ਸਨ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮਲੂ ਨੰਗਲ ਨੇ ਦੱਸਿਆ ਕਿ ਇਹ ਮੀਟਿੰਗਾਂ 20 ਸਤੰਬਰ ਚਲੋ ਜਲੰਧਰ ਦੇ ਨਾਅਰੇ ਹੇਠ ਪਿੰਡ ਕੀਤੀਆਂ ਜਾਣਗੀਆਂ ਜਿਸ ਦਾ ਮਕਸਦ ਆਉਣ ਵਾਲੀ 20 ਸਤੰਬਰ ਨੂੰ ਪੰਜਾਬ ਦੀਆਂ ਦੋ ਵੱਡੀਆਂ ਜਥੇਬੰਦੀਆਂ ਦਾ ਰਲੇਵਾਂ ਹੋਣ ਜਾ ਰਿਹਾ ਹੈ ਅਤੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵੱਡੀ ਰੈਲੀ ਕਰਕੇ ਭਾਰਤ ਦੀ ਇਕ ਵੱਡੀ ਜਥੇਬੰਦੀ ਦੇ ਰੂਪ ਵਿਚ 21 ਅਤੇ 22 ਸਤੰਬਰ ਨੂੰ ਦੇਸ਼ ਭਰ ਦੇ ਵੱਖ-ਵੱਖ ਸਟੇਟਾਂ ਤੋਂ ਕਰੀਬ 800 ਡੈਲੀਗੇਟ ਦੋ ਦਿਨ ਦੇ ਇਜਲਾਸ ਉਪਰੰਤ ਆਲ ਇੰਡੀਆ ਦੀ ਕਮੇਟੀ ਬਣਾਈ ਜਾਵੇਗੀ। ਇਸ ਮੌਕੇ ਸਮਾਜ ਸੇਵੀ ਇੰਦਰਜੀਤ ਸਿੰਘ ਬੰਬ, ਸਤਨਾਮ ਸਿੰਘ ਬੂਆ ਨੰਗਲੀ ਸਾਬਕਾ ਸਰਪੰਚ ਨੇ ਵੀ ਸੰਬੋਧਨ ਕੀਤਾ। ਉਪਰੰਤ ਏਰੀਆ ਕਮੇਟੀ ਦੀ ਚੋਣ ਕੀਤੀ ਗਈ ਅਤੇ ਨਵੇਂ ਕਿਸਾਨ ਆਗੂਆਂ ਨੂੰ ਜਿੰਮੇਵਾਰੀ ਲਾਈਆਂ ਗਈਆਂ। ਅਖੀਰ ਵਿਚ ਏਰੀਆ ਪ੍ਰਧਾਨ ਗੁਰਜੀਤ ਸਿੰਘ ਨੇ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਦੀਆਂ ਤਰੀਕਾਂ ਤੈਅ ਕੀਤੀਆਂ ਅਤੇ ਮੀਟਿੰਗ ਵਿਚ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ। 01ਏਐਸਆਰ51 ਪਿੰਡ ਸੰਤੂ ਨੰਗਲ ਵਿਖੇ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਸ਼ਾਮਿਲ ਹੋਏ ਕਿਸਾਨਾਂ ਨਾਲ ਕਿਸਾਨ ਆਗੂ ਕੁਲਵੰਤ ਸਿੰਘ ਮੱਲੁਨੰਗਲ , ਦਲਜੀਤ ਸਿੰਘ ਗਿੱਲ ਚੇਤਨਪੁਰਾ ਤੇ ਹੋਰ। ਤਸਵੀਰ : ਮਹਾਂਬੀਰ ਸਿੰਘ ਗਿੱਲ
Ad Position 22
No active advertisement
ਪਿਛਲੀ ਖ਼ਬਰ ਬਾਬਾ ਹਰਜੂ ਹਰਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਸੁਧਾਰਪੁਰੀ ਜੇਠੂਵਾਲ ’ ਚ ਸ਼ਹੀਦੀ ਸਮਾਗਮ ਕਰਵਾਇਆ ਬਾਬਾ ਅਮਰੀਕ ਸਿੰਘ ਸ... ਅਗਲੀ ਖ਼ਬਰ ਸ੍ਰੀ ਰਾਮ ਆਸ਼ਰਮ ਦਾ ਵਰਲਡ ਰੋਬੋਟਿਕਸ ਓਲੰਪੀਆਡ ’ਚ ਰਾਸ਼ਟਰੀ ਪੱਧਰ ’ਤੇ ਦਬਦਬਾ
Ad Position 24