ਸਿਵਲ ਹਸਪਤਾਲ ਵਿਖੇ ‘ਨੇਤਰਹੀਣਤਾ ਰੋਕਥਾਮ ਪੰਦ੍ਹਰਵਾੜਾ’ ਮਨਾਇਆ
ਬਾਬਾ ਬਕਾਲਾ ਸਾਹਿਬ, 3 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਥੇ ਸਿਵਲ ਹਸਪਤਾਲ ਵਿਖੇ ਐੱਸ. ਐੱਮ.
ਬਾਬਾ ਬਕਾਲਾ ਸਾਹਿਬ, 3 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਥੇ ਸਿਵਲ ਹਸਪਤਾਲ ਵਿਖੇ ਐੱਸ. ਐੱਮ. ਓ. ਡਾ. ਨੀਰਜ ਭਾਟੀਆ ਦੀ ਅਗਵਾਈ ਹੇਠ ‘ਨੇਤਰਹੀਣਤਾ ਰੋਕਥਾਮ ਪੰਦਰਵਾੜਾ’ ਮਨਾਇਆ ਗਿਆ । ਇਸ ਮੌਕੇ ਅੱਖਾਂ ਦੇ ਸਪੈਸ਼ਲਿਸਟ ਡਾ: ਬਿਕਰਮਜੀਤ ਸਿੰਘ ਅਤੇ ਮਨਦੀਪ ਕੌਰ (ਬਲਾਕ ਐਜੂਕੇਟਰ) ਨੇ ਹਾਜਰ ਲੋਕਾਂ ਨੁੰ ਅੱਖਾਂ ਦੀ ਸੇਵਾ-ਸੰਭਾਲ ਕਰਨ ਸੰਬੰਧੀ ਜਾਣਕਾਰੀ ਦਿੱਤੀ । ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਨਰਸਿੰਗ ਸਟੂਡੈਂਟਸ ਅਤੇ ਹੋਰ ਸਟਾਫ਼ ਸਮੇਤ ਡਾ. ਜਸਪ੍ਰੀਤ ਵਿਰਦੀ, ਡਾ. ਨੀਰਜ ਬਿਸਟ, ਡਾ. ਲਖਵਿੰਦਰ ਸਿੰਘ, ਨਰਸਿੰਗ ਸਟੂਡੈਂਟ ਟਿਊਟਰ, ਨਰਸਿੰਗ ਸਿਸਟਰ ਸੁਖਰਾਜ ਕੌਰ, ਗੁਰਬੀਰ ਸਿੰਘ ਐੱਸ. ਆਈ., ਕੁਲਵਿੰਦਰ ਸਿੰਘ ਵਰਕਰ, ਐੱਲ.ਐੱਚ.ਓ. ਪਰਮਜੀਤ ਕੌਰ, ਸੁਖਵਿੰਦਰ ਕੌਰ ਅਤੇ ਜਗਜੀਤ ਕੌਰ ਏ.ਐੱਨ.ਐੱਮ. ਤੋਂ ਇਲਾਵਾ ਵਿਮਲਜੀਤ ਭਾਟੀਆ, ਆਈ.ਸੀ.ਟੀ.ਸੀ. ਕੌਂਸਲਰ, ਕਿਰਨਦੀਪ ਕੌਰ, ਆਈ.ਸੀ.ਟੀ.ਸੀ. ਐੱਮ.ਐੱਲ.ਟੀ., ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ।