05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜੈਕਾਰਿਆਂ ਦੀ ਗੂੰਜ ’ਚ ਸਜਾਇਆ ਵਿਸ਼ਾਲ ਚੇਤਨਾ ਮਾਰਚ ਬਾਬੋਵਾਲ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਹੋਇਆ ਰਵਾਨਾ

ਟਾਹਲੀ ਸਾਹਿਬ/ਜੈਂਤੀਪੁਰ, 4 ਸਤੰਬਰ (ਵਿਨੋਦ ਭੀਲੋਵਾਲ, ਭੁਪਿੰਦਰ ਸਿੰਘ ਗਿੱਲ)-ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟਾ ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਅੱਜ ਸਮੂਹ ਇਲਾਕੇ ਦੀਆਂ ਸੰਗਤਾਂ ਤੇ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਾਬਾ ਰਾਮ ਸਿੰਘ ਅਬਦਾਲ ਤੇ ਮੰਗਲ ਸਿੰਘ ਬਾਬੋਵਾਲ ਨੇ ਅੱਜ ਸਥਾਨਕ ਕਸਬਾ ਬਾਬੋਵਾਲ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਚੇਤਨਾ ਮਾਰਚ ਰਵਾਨਾ ਕੀਤਾ। ਮਜੀਠੀਆ ਨੇ ਕਿਹਾ ਕਿ ਸਾਨੂੰ ਗੁਰੂਆਂ ਦੀਆ ਸਿੱਖਿਆਵਾਂ ’ਤੇ ਚੱਲਦਿਆਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਤਾਂ ਹੀ ਅਸੀਂ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਟਾਹਲੀ ਸਾਹਿਬ/ਜੈਂਤੀਪੁਰ, 4 ਸਤੰਬਰ (ਵਿਨੋਦ ਭੀਲੋਵਾਲ, ਭੁਪਿੰਦਰ ਸਿੰਘ ਗਿੱਲ)-ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟਾ ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਅੱਜ ਸਮੂਹ ਇਲਾਕੇ ਦੀਆਂ ਸੰਗਤਾਂ ਤੇ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਾਬਾ ਰਾਮ ਸਿੰਘ ਅਬਦਾਲ ਤੇ ਮੰਗਲ ਸਿੰਘ ਬਾਬੋਵਾਲ ਨੇ ਅੱਜ ਸਥਾਨਕ ਕਸਬਾ ਬਾਬੋਵਾਲ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਚੇਤਨਾ ਮਾਰਚ ਰਵਾਨਾ ਕੀਤਾ। ਮਜੀਠੀਆ ਨੇ ਕਿਹਾ ਕਿ ਸਾਨੂੰ ਗੁਰੂਆਂ ਦੀਆ ਸਿੱਖਿਆਵਾਂ ’ਤੇ ਚੱਲਦਿਆਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਤਾਂ ਹੀ ਅਸੀਂ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਉਹ ਯੋਧੇ ਹਨ ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ । ਇਸ ਮੌਕੇ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ, ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲੇ, ਬਾਬਾ ਅਮਰੀਕ ਸਿੰਘ ਕਲੇਰਾਂ ਵਾਲੇ, ਰਣਜੀਤ ਸਿੰਘ ਬਾਬੋਵਾਲੀ (ਸੇਵਕ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ) ਪ੍ਰਧਾਨ ਨਵਜਿੰਦਰ ਸਿੰਘ ਗਾਧੀ ਨਿੱਬਰਵਿੰਡ, ਰਾਜਵਿੰਦਰ ਸਿੰਘ ਰਾਜਲਦੇਹ, ਲਾਭ ਸਿੰਘ ਬੱਗਾ, ਸਰਪੰਚ ਰਵਿੰਦਰ ਸਿੰਘ ਬੱਲੋਵਾਲੀ, ਸਾਬਕਾ ਸਰਪੰਚ ਸੰਦੀਪ ਸਿੰਘ ਉਦੋਕੇ ਖੁਰਦ, ਸਾਬਕਾ ਸਰਪੰਚ ਸੁਖਦੇਵ ਸਿੰਘ, ਸਰਪੰਚ ਗੁਰਭੇਜ ਸਿੰਘ ਸੋਨਾ ਭੋਆ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਕ੍ਰਿਪਾਲ ਸਿੰਘ ਪਾਲੀ ਉਦੋਕੇ, ਟੋਨੀ ਬੱਲਪੁਰੀਆ, ਬਾਬਾ ਪ੍ਰਗਟ ਸਿੰਘ, ਬਾਬਾ ਭਰਥ ਸਿੰਘ ਅਬਦਾਲ, ਸੁਖਜਿੰਦਰ ਸਿੰਘ ਅਬਦਾਲ, ਨਰਿੰਦਰਪਾਲ ਸਿੰਘ, ਅਮਨ ਅਬਦਾਲ, ਜੱਸ ਅਬਦਾਲ, ਅਮਰਿੰਦਰ ਸਿੰਘ ਅਬਦਾਲ, ਬਾਬਾ ਗੁਰਮੀਤ ਸਿੰਘ ਖੁਸੀਪੁਰ, ਸੇਵਾ ਸਿੰਘ ਫੱਤੂਭੀਲਾ, ਗਗਨਦੀਪ ਸਿੰਘ ਲਹਿਰੀ, ਪ੍ਰਗਟ ਸਿੰਘ ਨਾਗ ਸਮੇਤ ਹੋਰ ਸੰਗਤਾਂ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਧਰਮੂ ਚੱਕ ਵਿਖੇ ਬੀਤੀ ਰਾਤ ਲੁਟੇਰਿਆਂ ਵਲੋਂ ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਲੁੱਟਣ ਦੀ ਕੋਸ਼ਿਸ਼ ਅਗਲੀ ਖ਼ਬਰ ਪਟਵਾਰੀ ਹੀਰਾ ਸਿੰਘ ਥਿੰਦ ਨਮਿਤ ਅਰਦਾਸ ਅੱਜ
Ad Position 24