05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੀ ਪੁਲਿਸ ਨੇ ਵੱਖ-ਵੱਖ ਕੇਸਾਂ ’ਚ ਦੋਸ਼ੀਆਂ ਨੂੰ ਕੀਤਾ ਕਾਬੂ

ਬਾਬਾ ਬਕਾਲਾ ਸਾਹਿਬ, 4 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੀ ਪੁਲਿਸ ਵਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਕੇਸਾਂ ਵਿਚ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਅੱਜ ਇੱਥੇ ਡੀ.

Ad Position 21
repet_subhas-goyals [Copy P29]
ਉਪ ਕਪਤਾਨ ਪੁਲਿਸ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਸੁਖਪਾਲ ਸਿੰਘ ਗੱਲਬਾਤ ਕਰਦਿਆਂ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ 05-09-2026
ਬਾਬਾ ਬਕਾਲਾ ਸਾਹਿਬ, 4 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੀ ਪੁਲਿਸ ਵਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਕੇਸਾਂ ਵਿਚ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਅੱਜ ਇੱਥੇ ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਵਲੋਂ ਨਸ਼ਿਆਂ ਦੇ ਮਾਮਲੇ ਵਿਚ ਕਿਸੇ ਦਾ ਲਿਹਾਜ ਨਹੀਂ ਹੋਵੇਗਾ ਅਤੇ ਪੁਲਿਸ ਨੇ ਦੋਸ਼ੀਆਂ ਖਿਲਾਫ਼ ਪੂਰੀ ਤਰ੍ਹਾਂ ਸ਼ਿੰਕਜਾ ਕੱਸਿਆ ਹੋੁੲਆ ਹੈ । ਇਕ ਪਿਸਟਲ ਦੇਸੀ ਸਮੇਤ 02 ਰੋਦ ਜਿੰਦਾ ਬਰਾਮਦ : ਸਬ ਇੰਸਪੈਕਟਰ ਹਰਦਿਆਲ ਸਿੰਘ ਦੀ ਅਗਵਾਈ ਹੇਠ ਸਾਥੀ ਕਰਮਚਾਰੀਆਂ ਨੇ ਦੌਰਾਨੇ ਗਸ਼ਤ ਇੰਦਰਜੀਤ ਸਿੰਘ ਵਾਸੀ ਕਲੇਰ ਘੁਮਾਣ ਨੂੰ ਸਮੇਤ ਇਕ ਪਿਸਟਲ ਦੇਸੀ ਸਮੇਤ 02 ਰੋਦ ਜਿੰਦਾ ਬਰਾਮਦ ਕਰਕੇ ਥਾਣਾ ਖਿਲਚੀਆਂ ਵਿਚ ਮੁੱਕਦਮਾ ਨੰ: 170 ਜੁਰਮ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਹੈ । 08 ਗ੍ਰਾਮ ਹੈਰੋਇਨ ਸਮੇਤ ਡਰੱਗ ਮਨੀ ਦੋਸ਼ੀ ਕਾਬੂ : ਵਿਕਟਰ ਸਿੰਘ ਏ.ਐੱਸ.ਆਈ. ਬਾਬਾ ਬਕਾਲਾ ਸਾਹਿਬ ਸਮੇਤ ਸਾਥੀ ਕਰਮਚਾਰੀਆ ਗਸ਼ਤ ਕਰ ਰਹੇ ਸਨ ਕਿ ਪਿੰਡ ਬਤਾਲਾ ਵਲੋਂ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਯੱਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਉਸਨੂੰ ਕਾਬੂ ਕਰਕ ੇ 8 ਗ੍ਰਾਮ ਹੈਰੋਇਨ, 500 ਰੁਪਏ ਡਰੱਗ ਮਨੀ ਬਰਾਮਦ ਹੋਈ, ਜਿਸਦੀ ਪਛਾਣ ਸੁਖਜਿੰਦਰ ਸਿੰਘ ਉਰਫ ਸ਼ੇਰਾ ਵਾਸੀ ਪੱਤੀ ਗੋਪੀ ਕੀ ਸਠਿਆਲਾ ਵਜੋਂ ਹੋਈ, ਦੋਸ਼ੀ ਖਿਲਾਫ਼ ਮੁਕੱਦਮਾ ਨੰ: 263 ਮਿਤੀ 02-09-2026 ਜੁਰਮ 21-27 ਏ 61-85 ਐੱਨ.ਡੀ.ਪੀ.ਸੀ ਐਕਟ ਤਹਿਤ ਥਾਣਾ ਬਿਆਸ ਵਿਖੇ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਹੈ । 7 ਗ੍ਰਾਮ ਹੈਰੋਇਨ ਸਮੇਤ ਕਾਬੂ : ਤਜਿੰਦਰਪਾਲ ਸਿੰਘ ਐੱਸ.ਆਈ. ਸਮੇਤ ਸਾਥੀ ਕਰਮਚਾਰੀਆਂ ਨੇ ਦੌਰਾਨੇ ਗਸਤ ਦਲਜੀਤ ਸਿੰਘ ਵਾਸੀ ਖਲਚੀਆਂ ਨੂੰ ਸਮੇਤ 7 ਗ੍ਰਾਮ ਹੈਰੋਇਨ ਕਾਬੂ ਕਰਕੇ ਪੁੱਛ ਗਿੱਛ ਕੀਤੀ ਤਾਂ ਦੋਸ਼ੀ ਨੇ ਦੱਸਿਆ ਕਿ ਉਸ ਪਾਸੋਂ ਜੋ ਹੈਰੋਇਨ ਬਰਾਮਦ ਹੋਈ ਹੈ ਉਹ ਹੈਰੋਇਨ ਅਰਸ਼ਦੀਪ ਸਿੰਘ ਵਾਸੀ ਭੋਰਸੀ ਰਾਜਪੂਤਾਂ, ਗੋਲਡੀ ਵਾਸੀ ਖਲਚੀਆਂ ਪਾਸੋਂ ਖ੍ਰੀਦੀ ਹੈ ਜਿਸ ਤੇ ਮੁਕੱਦਮਾ ਨੰ: 171 ਜੁਰਮ 21, 29/61/85 ਐੱਨ.ਡੀ.ਪੀ.ਸੀ ਐਕਟ ਤਹਿਤ ਥਾਣਾ ਖਿਲਚੀਆਂ ਵਿਖੇ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਹੈ ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਕੇਵਲ ਬੱਚੇ ਨੂੰ ਪੜ੍ਹਾਉਂਦਾ ਹੀ ਨਹੀਂ ਸਗੋਂ ਉਸ ਦੀ ਸ਼ਖ਼ਸੀਅਤ ਵੀ ਘੜਦਾ ਹੈ- ਸ਼ਿਵ ਸਿੰਗਲਾ ਅਗਲੀ ਖ਼ਬਰ ਦਾਣਾ ਮੰਡੀ ਅਜਨਾਲਾ ’ਚ 1509 ਤੇ 1692 ਬਾਸਮਤੀ ਦੀ ਆਮਦ ਸ਼ੁਰੂ
Ad Position 24