ਐੱਸ.ਐੱਮ.ਐੱਸ. ਗਲੋਬਲ ਸਕੂਲ, ਬੁਤਾਲਾ ਦੇ ਵਿਦਿਆਰਥੀਆਂ ਨੇ 70ਵੀਆਂ ਜ਼ੋਨ ਪੱਧਰੀ ਸਕੂਲ ਖੇਡਾਂ ਵਿਚ ਮਾਰੀਆਂ ਮੱਲਾਂ
ਬਾਬਾ ਬਕਾਲਾ ਸਾਹਿਬ, 6 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-70ਵੀਆਂ ਜ਼ੋਨ ਪੱਧਰ ਸਕੂਲ ਖੇਡਾਂ, ਜੋ ਕਿ ਖਿਲਚੀਆਂ ਵਿਚ ਕਰਵਾਈਆਂ ਗਈਆਂ, ਵਿਚ ਐੱਸ. ਐੱਮ.
ਬਾਬਾ ਬਕਾਲਾ ਸਾਹਿਬ, 6 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-70ਵੀਆਂ ਜ਼ੋਨ ਪੱਧਰ ਸਕੂਲ ਖੇਡਾਂ, ਜੋ ਕਿ ਖਿਲਚੀਆਂ ਵਿਚ ਕਰਵਾਈਆਂ ਗਈਆਂ, ਵਿਚ ਐੱਸ.ਐੱਮ.ਐੱਸ. ਗਲੋਬਲ ਸਕੂਲ, ਬੁਤਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ । ਇਸ ਸ਼ਾਨਦਾਰ ਉਪਲੱਬਧੀ ’ਤੇ ਸਕੂਲ ਸਰਪ੍ਰਸਤ ਸੰਤ ਬਾਬਾ ਸੁਰਜਨ ਸਿੰਘ, ਡਾਇਰੈਕਟਰ ਮੈਡਮ ਰੁਪਿੰਦਰ ਕੌਰ, ਪ੍ਰਿੰਸੀਪਲ ਗੁਰਜੀਤ ਸਿੰਘ ਪੱਡਾ, ਡੀ.ਪੀ. ਮੈਡਮ ਰਾਜਬੀਰ ਕੌਰ ਅਤੇ ਸਮੂਹ ਅਧਿਆਪਕਾਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ, ਉਹਨਾਂ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ ।