ਮਜੀਠਾ ਦੇ ਵੱਖ ਵੱਖ ਮੰਦਰਾਂ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ
ਮਜੀਠਾ, 6 ਸਤੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)- ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸ਼ਹਿਰ ਮਜੀਠਾ ਦੇ ਵੱਖ ਵੱਖ ਮੰਦਰਾਂ, ਮੰਦਰ ਸ਼ਿਵਾਲਾ, ਮੰਦਰ ਬਾਵਾ ਲਾਲ ਜੀ, ਜਾਨਕੀ ਮੰਦਰ, ਮੰਦਰ ਦੇਵੀ ਦਵਾਰਾ, ਆਦਿਕ ਵਿਖੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਸ਼ਹਿਰ ਦੇ ਸਮੂਹ ਮੰਦਰਾਂ ਨੂੰ ਬਹੁਤ ਸੰਦਰ ਢੰਗ ਨਾਲ ਸਜਾਇਆ ਗਿਆ, ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜੀ ਚਲਾਈ ਗਈ।
ਮਜੀਠਾ, 6 ਸਤੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)- ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਸ਼ਹਿਰ ਮਜੀਠਾ ਦੇ ਵੱਖ ਵੱਖ ਮੰਦਰਾਂ, ਮੰਦਰ ਸ਼ਿਵਾਲਾ, ਮੰਦਰ ਬਾਵਾ ਲਾਲ ਜੀ, ਜਾਨਕੀ ਮੰਦਰ, ਮੰਦਰ ਦੇਵੀ ਦਵਾਰਾ, ਆਦਿਕ ਵਿਖੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਸ਼ਹਿਰ ਦੇ ਸਮੂਹ ਮੰਦਰਾਂ ਨੂੰ ਬਹੁਤ ਸੰਦਰ ਢੰਗ ਨਾਲ ਸਜਾਇਆ ਗਿਆ, ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜੀ ਚਲਾਈ ਗਈ। ਸਮੂਹ ਮੰਦਰਾਂ ਵਿਚ ਸੰਗਤਾਂ ਵਲੋਂ ਭਜਨ, ਭੇਟਾ ਅਤੇ ਧਾਰਮਿਕ ਗੀਤ ਗਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਗਾਈ ਗਈ। ਇਨ੍ਹਾਂ ਸਮਾਗਮਾਂ ਵਿਚ ਇਲਾਕੇ ਦੇ ਵੱਖ ਵੱਖ ਸਿਆਸੀ ਸ਼ਖ਼ਸੀਅਤਾਂ ਵਲੋਂ ਵੀ ਆਪਣੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਗਈ । ਇਨ੍ਹਾਂ ਸਮਾਗਮਾਂ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਦੀ ਤਰਫੋਂ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ । ਇਸ ਮੌਕੇ ਮੰਦਰ ਸ਼ਿਵਾਲਾ ਵਿਖੇ ਮੰਦਰ ਦੇ ਮੁੱਖ ਪੁਜਾਰੀ ਯੋਗੀ ਦਿਆਲ ਨਾਥ ਵਲੋਂ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਾਕੇਸ਼ ਪ੍ਰਾਸ਼ਰ ਦੇ ਨਾਲ ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ, ਪ੍ਰਿੰਸ ਨਈਅਰ, ਅਜੈ ਕੁਮਾਰ ਚੋਪੜਾ, ਬਿੱਲਾ ਸ਼ਾਹ ਆੜ੍ਹਤੀਆ, ਨਰੇਸ਼ ਕੁਮਾਰ, ਐਡਵੋਕੇਟ ਪ੍ਰਸ਼ਾਂਤ ਸ਼ਰਮਾ, ਅਮਰਬੀਰ ਸਿੰਘ ਗਿੱਲ, ਚਰਨਜੀਤ ਮਜੀਠਾ, ਰਾਜਨ ਆੜ੍ਹਤੀਆ, ਮੋਕਸ਼ ਅਬਰੋਲ, ਰਾਜਾ ਮਜੀਠਾ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।