ਬਾਬਾ ਜੀਵਨ ਸਿੰਘ ਦਾ 365ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
ਟਾਂਗਰਾ, 6 ਸਤੰਬਰ (ਹਰਜਿੰਦਰ ਸਿੰਘ ਕਲੇਰ)-ਪਿੰਡ ਕੋਟਲਾ ਬਥੁੰਨਗੜ੍ਹ ਵਿਖੇ ਬਾਬਾ ਜੀਵਨ ਸਿੰਘ ਜੀ ਦਾ 365ਵਾਂ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਗੁਰੂ ਘਰ ਵਿਖੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਸਰਵਣ ਕੀਤਾ।
ਗੁਰਦੁਆਰਾ ਸਾਹਿਬ ਵਿਖੇ ਕੀਰਤਨੀ ਜਥਾ ਰਸਭਿੰਨਾ ਕੀਰਤਨ ਕਰਦਾ ਹੋਇਆ ਨਾਲ ਵਿਕਰਮਜੀਤ ਸਿੰਘ ਵਿੱਕੀ ਕੋਟਲਾ ਤੇ ਹੋਰ ਸੰਗਤਾਂ । ਤਸਵੀਰ : ਹਰਜਿੰਦਰ ਸਿੰਘ ਕਲੇਰ
07-09-2026