10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਅੰਦਰ ਅਸੁਰੱਖਿਅਤ ਸੈਂਕੜੇ ਘਰਾਂ ’ਚ ਰਹਿੰਦੇ ਹਨ ਲੋਕ ਬਹੁਤ ਸਾਰੀਆਂ ਜਾਇਦਾਦਾਂ ਦਾ ਝਗੜਾ ਹੋਣ ਕਰਕੇ ਸਾਲਾਂ ਤੋਂ ਨਹੀਂ ਹੋ ਸਕੀ ਮੁਰੰਮਤ ਪੀ. ਐੱਸ. ਪੀ. ਸੀ. ਐੱਲ. ਨੇ ਰਾਤ ਸਮੇਂ ਫੋਕਲ ਪੁਆਇੰਟ ਵਿਖੇ ਲਗਾਏ ਅਣਐਲਾਨੇ ਬਿਜਲੀ ਕੱਟ ਵਾਪਸ ਲਏ ਐਸੋਸੀਏਸ਼ਨ ਨੇ ਫ਼ੈਸਲੇ ਦਾ ਕੀਤਾ ਸਵਾਗਤ ਪ੍ਰਧਾਨ ਸੰਦੀਪ ਖੋਸਲਾ। ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਦਾ ਗੁਆਚਿਆ ਬੈਗ ਸੌਂਪਿਆ

ਅੰਮ੍ਰਿਤਸਰ, 9 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਰੇਲਗੱਡੀ ਨੰਬਰ 12013 (ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ) ’ਤੇ ਡਿਊਟੀ ਦੌਰਾਨ ਅੰਮ੍ਰਿਤਸਰ ਹੈੱਡਕੁਆਰਟਰ ਦੇ ਟੀ. ਟੀ.

Ad Position 21
repet_subhas-goyals [Copy P29]
ਯਾਤਰੀ ਨੂੰ ਬੈਗ ਸੌਂਪਦੇ ਹੋਏ ਟਿਕਟ ਚੈਕਿੰਗ ਸਟਾਫ਼ ਦੇ ਮੈਂਬਰ। ਅਜੀਤ ਤਸਵੀਰ 10-09-2026
ਅੰਮ੍ਰਿਤਸਰ, 9 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਰੇਲਗੱਡੀ ਨੰਬਰ 12013 (ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ) ’ਤੇ ਡਿਊਟੀ ਦੌਰਾਨ ਅੰਮ੍ਰਿਤਸਰ ਹੈੱਡਕੁਆਰਟਰ ਦੇ ਟੀ. ਟੀ. ਈ. ਦਿਨੇਸ਼ ਕੁਮਾਰ ਅਤੇ ਟੀ. ਟੀ. ਈ. ਚਰਨਜੀਤ ਸਿੰਘ ਸੰਧੂ ਨੂੰ ਇਕ ਕਾਲਾ ਬੈਗ ਮਿਲਿਆ। ਬੈਗ ਦੀ ਜਾਂਚ ਕਰਨ ’ਤੇ ਉਨ੍ਹਾਂ ਨੂੰ ਇਕ ਐਪਲ ਮੋਬਾਈਲ ਫੋਨ, ਡਾਇਮੰਡ ਦੀਆਂ ਵਾਲੀਆਂ ਦਾ ਇਕ ਜੋੜਾ ਅਤੇ 10,000 ਰੁਪਏ ਨਕਦ ਮਿਲੇ, ਜਿਸਨੂੰ ਯਾਤਰੀ ਸਰਹਿੰਦ ਰੇਲਵੇ ਸਟੇਸ਼ਨ ’ਤੇ ਉਤਰਦੇ ਸਮੇਂ ਅਣਜਾਣੇ ’ਚ ਆਪਣਾ ਬੈਗ ਗੱਡੀ ’ਚ ਭੁੱਲ ਗਿਆ ਸੀ। ਜਿਸ ਤੋਂ ਬਾਅਦ ਟਿਕਟ ਜਾਂਚ ਕਰਨ ਵਾਲੇ ਸਟਾਫ਼ ਨੇ ਯਾਤਰੀ ਦਾ ਮੋਬਾਈਲ ਨੰਬਰ ਪ੍ਰਾਪਤ ਕੀਤਾ ਅਤੇ ਉਸ ਨਾਲ ਸੰਪਰਕ ਕੀਤਾ। ਯਾਤਰੀ ਦੀ ਸਹਿਮਤੀ ਨਾਲ, ਬੈਗ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉਸਦੇ ਪਰਿਵਾਰ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਵਾਪਸ ਕਰ ਦਿੱਤਾ ਗਿਆ। ਯਾਤਰੀ ਨੇ ਰੇਲਵੇ ਸਟਾਫ਼ ਦੀ ਇਮਾਨਦਾਰੀ ਅਤੇ ਸਮਰਪਣ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਰੇਲਵੇ ਸਟਾਫ਼ ਦੀ ਪ੍ਰਸ਼ੰਸਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਅੰਦਰ ਅਸੁਰੱਖਿਅਤ ਸੈਂਕੜੇ ਘਰਾਂ ’ਚ ਰਹਿੰਦੇ ਹਨ ਲੋਕ ਬਹੁਤ ਸਾਰੀਆਂ ਜਾਇਦਾਦਾਂ ਦਾ ਝਗੜਾ ਹ... ਅਗਲੀ ਖ਼ਬਰ ਸਿਹਤ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਸਿਵਲ ਸਰਜਨ ਦਫ਼ਤਰ ਮੂਹਰੇ ਧਰਨਾ
Ad Position 24