ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਕੇ.ਡੀ. ਸਕੂਲ ਆਫ਼ ਐਕਸੀਲੈਂਸ ਵਿਖੇ ‘ਬੇਕਾਰ ਸਮੱਗਰੀ ਤੋਂ ਫੈਂਸੀ ਡਰੈੱਸ’ ਮੁਕਾਬਲਾ ਕਰਵਾਇਆ
ਮਾਨਾਂਵਾਲਾ, 9 ਸਤੰਬਰ (ਗੁਰਦੀਪ ਸਿੰਘ ਨਾਗੀ) ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਕੇ.
ਮਾਨਾਂਵਾਲਾ, 9 ਸਤੰਬਰ (ਗੁਰਦੀਪ ਸਿੰਘ ਨਾਗੀ) ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਕੇ.ਡੀ. ਸਕੂਲ ਆਫ਼ ਐਕਸੀਲੈਂਸ, ਸ਼ੁਭਮ ਏਨਕਲੇਵ, ਦਬੁਰਜੀ ਵਿਖੇ ਪ੍ਰੀ-ਪ੍ਰਾਈਮਰੀ ਵਿਭਾਗ ਦੀਆਂ ਪਲੇਅਪੈਨ ਅਤੇ ਨਰਸਰੀ ਜਮਾਤਾਂ ਦੇ ਨੰਨੇ-ਮੁੰਨੇ ਬੱਚਿਆਂ ਦਾ ‘ਵੇਸਟ ਸਮੱਗਰੀ ਤੋਂ ਫੈਂਸੀ ਡਰੈੱਸ’ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਅਤੇ ਸਵਾਗਤੀ ਗੀਤ ਦੀ ਮਨਮੋਹਕ ਪੇਸ਼ਕਾਰੀ ਨਾਲ ਹੋਈ। ਇਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਪੁਲਿਸਮੈਨ, ਬਰਫ਼ਮਾਨਵ, ਡਾਕਟਰ, ਦਰੱਖਤ, ਕਾਰ, ਸ਼ਹਿਦ ਦੀ ਮੱਖੀ ਆਦਿ ਦੇ ਰੂਪ ਧਾਰਨ ਕਰਕੇ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਮੁਕਾਬਲੇ ਦੀ ਵਿਸ਼ੇਸ਼ਤਾ ਬੱਚਿਆਂ ਵਲੋਂ ਅਖ਼ਬਾਰ ਅਤੇ ਹੋਰ ਬੇਕਾਰ ਸਮੱਗਰੀ ਤੋਂ ਤਿਆਰ ਕੀਤੇ ਗਏ ਰਚਨਾਤਮਕ ਪਹਿਰਾਵੇ ਰਹੇ। ਬੱਚਿਆਂ ਨੇ ਇਨ੍ਹਾਂ ਪਹਿਰਾਵਿਆਂ ਰਾਹੀਂ ‘ਵੇਸਟ ਨੂੰ ਬੈਸਟ ਬਣਾਉਣ’ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਸਰਜੋਤ ਸਿੰਘ ਸਾਹਨੀ, ਹਰਜੀਤ ਸਿੰਘ ਸਚਦੇਵਾ, ਪ੍ਰਿਤਪਾਲ ਸਿੰਘ ਨਰੂਲਾ ਅਤੇ ਹੰਸਬੀਰ ਸਿੰਘ ਅਤੇ ਪ੍ਰਿੰ: ਹਰਕਮਲਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ, ਤੋਹਫ਼ੇ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।