19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪ੍ਰਿੰਸੀਪਲ ਡਾ. ਰੀਨਾ ਤਲਵਾੜ ਜੀ.ਐਨ.ਡੀ.ਯੂ. ਮਹਿਲਾ ਖੇਡ ਕਮੇਟੀ ਦੀ ਉਪ ਪ੍ਰਧਾਨ ਨਿਯੁਕਤ

ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਹਿਲਾ ਖੇਡ ਕਮੇਟੀ ‘ਚ ਸੈਸ਼ਨ 2026-27 ਲਈ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 19-09-2026
ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ਼ਹਿਜ਼ਾਦਾ ਨੰਦ ਕਾਲਜ ਗ੍ਰੀਨ ਐਵੀਨਿਊ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਹਿਲਾ ਖੇਡ ਕਮੇਟੀ ‘ਚ ਸੈਸ਼ਨ 2026-27 ਲਈ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਉਨ੍ਹਾਂ ਦੀਆਂ ਸੇਵਾਵਾਂ ਤੇ ਖੇਡ ਗਤੀਵਿਧੀਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਮਾਨਤਾ ਦਿੰਦੀ ਹੈ। ਇਸ ਜ਼ਿੰਮੇਵਾਰੀ ਲਈ ਡਾ. ਰੀਨਾ ਤਲਵਾੜ ਨੇ ਜੀ.ਐਨ.ਡੀ.ਯੂ. ਦੇ ਵਾਈਸ ਚਾਂਸਲਰ, ਡਾਇਰੈਕਟਰ ਸਪੋਰਟਸ, ਡੀਨ ਸੀ.ਡੀ.ਸੀ., ਡੀਨ ਵਿਦਿਆਰਥੀ ਭਲਾਈ ਅਤੇ ਪ੍ਰਿੰਸੀਪਲ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ‘ਚ ਖੇਡਾਂ ਪ੍ਰਤੀ ਰੁਚੀ ਵਧਾਉਣ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਖੇਡ ਗਤੀਵਿਧੀਆਂ ‘ਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ , ਕਾਲਜ ਡਾਇਰੈਕਟਰ ਮਿਸਟਰ ਚਮਨ ਲਾਲ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਡਾ. ਰੀਨਾ ਤਲਵਾੜ ਨੂੰ ਇਸ ਮਾਣਮੱਤੀ ਨਿਯੁਕਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਨੂੰਮਾਨ ਧਾਮ ਵਿਖੇ ਸ੍ਰੀ ਗਣੇਸ਼ ਚਤੁਰਥੀ ਸਮਾਗਮ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ 2 ਹਜ਼ਾਰ ਰੁਪਏ ਤੋਂ ਵੱਧ ਦੇ ਯੂ. ਪੀ. ਆਈ. ਭੁਗਤਾਨਾਂ ’ਤੇ 0.4 ਫੀਸਦੀ ਐੱਮ. ਡੀ. ਆਰ. ਲਗਾਉਣ ਦਾ ਫੈਸਲਾ ਛੋਟੇ ਵਪਾਰੀਆਂ ਦ...
Ad Position 24