18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਫ਼ਿਲਮ ਨਿਰਮਾਣ ਦੇ ਵਪਾਰਕ ਤੇ ਤਕਨੀਕੀ ਪਹਿਲੂਆਂ ’ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 18 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕੰਮਿਊਨੀਕੇਸ਼ਨ ਵਿਭਾਗ ਵਲੋਂ ਉਪ ਕੁਲਪਤੀ ਪ੍ਰੋ. (ਡਾ.)

Ad Position 21
No active advertisement
ਅਜੀਤ ਡੈਸਕ 19-09-2026
ਅੰਮ੍ਰਿਤਸਰ, 18 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕੰਮਿਊਨੀਕੇਸ਼ਨ ਵਿਭਾਗ ਵਲੋਂ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ‘ਫ਼ਿਲਮ ਨਿਰਮਾਣ ਦੇ ਅਮਲੀ ਪਹਿਲੂ’ ਵਿਸ਼ੇ ’ਤੇ ਇਕ ਰੋਜ਼ਾ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ। ‘ਸੋਨੀ ਸਿਨੇਮਾ ਲਾਈਨ’ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਫ਼ਿਲਮ ਉਦਯੋਗ ਦੀਆਂ ਅਸਲ ਕਾਰਜਪ੍ਰਣਾਲੀਆਂ ਤੋਂ ਜਾਣੂੰ ਕਰਵਾਉਣਾ ਸੀ। ਸਮਾਗਮ ਦੀ ਸ਼ੁਰੂਆਤ ’ਚ ਮਾਸ ਕੰਮਿਊਨੀਕੇਸ਼ਨ ਵਿਭਾਗ ਦੇ ਮੁਖੀ ਡਾ. ਰਵਿੰਦਰ ਸਿੰਘ ਸਾਹਨੀ ਨੇ ਯੂਨੀਵਰਸਿਟੀ ਵਲੋਂ ਆਏ ਹੋਏ ਮੁੱਖ ਵਕਤਾ ਦਾ ਰਸਮੀ ਸਵਾਗਤ ਕੀਤਾ। ਲੈਕਚਰ ਦੌਰਾਨ ਪ੍ਰਸਿੱਧ ਫ਼ਿਲਮ ਡਾਇਰੈਕਟਰ, ਡਾਇਰੈਕਟਰ ਆਫ਼ ਫੋਟੋਗ੍ਰਾਫੀ ਤੇ ‘ਥਰਡ ਆਈ ਪਿਕਚਰਜ਼’ ਦੇ ਸੰਸਥਾਪਕ ਸੁਖਮਨਜੋਤ ਸਿੰਘ ਨੇ ਮੁੱਖ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਪ੍ਰੀ-ਪ੍ਰੋਡਕਸ਼ਨ, ਸ਼ੂਟਿੰਗ ਸਕ੍ਰਿਪਟ, ਕੈਮਰਾ ਐਂਗਲ, ਸ਼ਾਟ ਕੰਪੋਜ਼ੀਸ਼ਨ ਅਤੇ ਵੀ.ਐੱਫ.ਐੱਮ. ਦੇ ਮਹੱਤਵ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਵਿਦਿਆਰਥੀਆਂ ਨੂੰ ਵਿਹਾਰਕ ਰੂਪ ਵਿਚ ਸਮਝਾਉਣ ਲਈ ਇਕ ਲਘੂ ਫ਼ਿਲਮ ਵੀ ਦਿਖਾਈ ਗਈ। ਵਰਕਸ਼ਾਪ ਵਿਦਿਆਰਥੀਆਂ ਨੇ ਸੋਨੀ ਦੇ ਪੇਸ਼ੇਵਰ ਕੈਮਰਿਆਂ ਅਤੇ ਉਪਕਰਨਾਂ ਦੀ ਵਰਤੋਂ ਕਰਨਾ ਸਿੱਖਿਆ ਅਤੇ ਫ਼ਿਲਮ ਇੰਡਸਟਰੀ ਦੇ ਬਜਟ, ਭਵਿੱਖ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਬਾਰੇ ਸਿੱਧੇ ਸਵਾਲ-ਜਵਾਬ ਕੀਤੇ। ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਫ਼ਿਲਮ ਉਦਯੋਗ ਦੀਆਂ ਲਾਈਵ ਪ੍ਰੈਕਟੀਕਲ ਤਕਨੀਕਾਂ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਪੱਸ਼ਟ ਕਰਨਾ ਚਾਹੀਦਾ ਕਿ ਦੋਸ਼ ਲਾਉਣ ਵਾਲੀ ਬੀਬੀ ਨੂੰ ਕਈ ਮਹੀਨੇ ਤੱਕ ਸਰਾਂ ਚ ਕਮਰਾ ਕਿਸ ਦੇ... ਅਗਲੀ ਖ਼ਬਰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ’ਚ ਮੀਟਿੰਗ ਹੋਈ
Ad Position 24