ਵਿਧਾਇਕਾ ਗਨੀਵ ਕੌਰ ਮਜੀਠੀਆ ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਮਜੀਠਾ ਵਿਖੇ ਹੋਏ ਨਤਮਸਤਕ
ਮਜੀਠਾ, 18 ਸਤੰਬਰ (ਮਨਿੰਦਰ ਸਿੰਘ ਸੋਖੀ)-ਵਿਧਾਨ ਸਭਾ ਹਲਕਾ ਮਜੀਠਾ ਦੇ ਵਿਧਾਇਕਾ ਗਨੀਵ ਕੌਰ ਮਜੀਠੀਆ ਆਪਣੇ ਸਾਥੀਆਂ ਸਮੇਤ ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਆਬਾਦੀ ਰੋੜੀ ਮਜੀਠਾ ਵਿਖੇ ਨਤਮਸਤਕ ਹੋਏ। ਜਿਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦੀ ਚੜ੍ਹਦੀ ਕਲਾ, ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਦੁਆ ਕੀਤੀ।
ਮਜੀਠਾ, 18 ਸਤੰਬਰ (ਮਨਿੰਦਰ ਸਿੰਘ ਸੋਖੀ)-ਵਿਧਾਨ ਸਭਾ ਹਲਕਾ ਮਜੀਠਾ ਦੇ ਵਿਧਾਇਕਾ ਗਨੀਵ ਕੌਰ ਮਜੀਠੀਆ ਆਪਣੇ ਸਾਥੀਆਂ ਸਮੇਤ ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਆਬਾਦੀ ਰੋੜੀ ਮਜੀਠਾ ਵਿਖੇ ਨਤਮਸਤਕ ਹੋਏ। ਜਿਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦੀ ਚੜ੍ਹਦੀ ਕਲਾ, ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਦੁਆ ਕੀਤੀ। ਪੈਰਿਸ਼ ਪਰੀਸ਼ਟ ਫਾਦਰ ਅਨੀਸ਼ ਨੇ ਮਜੀਠੀਆ ਪਰਿਵਾਰ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਚੜ੍ਹਦੀ ਕਲਾ ਵਾਸਤੇ ਪ੍ਰਭੂ ਯਿਸੂ ਮਸੀਹ ਦੇ ਚਰਨਾ ਵਿਚ ਦੁਆ ਕੀਤੀ। ਫਾਦਰ ਅਨੀਸ਼ ਨੇ ਗਨੀਵ ਕੌਰ ਮਜੀਠੀਆ ਅਤੇ ਉਨ੍ਹਾਂ ਨਾਲ ਆਏ ਪਤਵੰਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੀਬਾ ਮਜੀਠੀਆ ਨੇ ਕਿਹਾ ਕਿ ਸਾਰੇ ਧਰਮ ਇਸਾਨੀਅਤ ਦੀ ਭਲਾਈ ਅਤੇ ਸਤਿਕਾਰ ਕਰਨਾ ਸਿਖਾਉਂਦੇ ਹਨ ਅਤੇ ਇਨਸਾਨੀਅਤ ਦੇ ਨਾਤੇ ਸਭ ਦਾ ਸਤਿਕਾਰ ਕਰਨਾ ਸਿਖਾਉਂਦੇ ਹਨ। ਇਸ ਮੌਕੇ ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਕੁਮਾਰ ਪ੍ਰਾਸ਼ਰ, ਅਮਨਦੀਪ ਗਿੰਲ ਸੁਪਾਰੀਵਿੰਡ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸਰਬਜੀਤ ਸਿੰਘ ਸੁਪਾਰੀਵਿੰਡ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਚਰਚ ਪ੍ਰਧਾਨ ਲਾਲ ਮਸੀਹ ਹਮਜਾ, ਸਰਪੰਚ ਰੋਜ਼ੀ ਗਿੱਲ ਸੁਪਾਰੀਵਿੰਡ, ਮਦਰ ਸਿਸਟਰ ਸ਼ੀਲਾ, ਪ੍ਰਿੰਸੀਪਲ ਸਿਸਟਰ ਵਿਲਫੀ, ਸਿਸਟਰ ਰੌਣਿਕਾ, ਸਿਸਟਰ ਜੂਲੀਅਟ, ਬਾਬਾ ਮਹਿੰਦਰ ਸਿੰਘ ਸਾਬਕਾ ਕੌਂਸਲਰ, ਕੁੱਕਾ ਮਸੀਹ ਸਾਬਕਾ ਕੌਸਲਰ, ਸੋਹਨ ਸਿੰਘ ਸਾਬਕਾ ਕੌਸਲਰ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਵਿਲਸਨ ਮਸੀਹ, ਨੌਬਲ ਸਹੌਤਾ ਵਡਾਲਾ, ਸਮੇਤ ਵੱਡੀ ਗਿਣਤੀ ਵਿਚ ਕਲੀਸੀਆ ਹਾਜ਼ਰ ਸਨ।